20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਾਨ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਵੇ-ਢਿੱਲੋਂ/ਜੌਹਲ

Ad Position 21
No active advertisement
ਅਜੀਤ ਡੈਸਕ 09-04-2026
ਸਿੱਧਵਾਂ ਬੇਟ, 8 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ (ਪੱਛਮੀ) ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਮਲਸੀਹਾਂ ਬਾਜਣ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਜੌਹਲ ਜਨੇਤਪੁਰਾ ਨੇ ਬਦਲਾਅ ਵਾਲੀ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਮਾਲ ਵਿਭਾਗ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਕਿਸਾਨਾਂ ਨੂੰ ਰਾਹਤ ਦੇਵੇ, ਜਿਨ੍ਹਾਂ ਦੀ ਸੋਨੇ ਰੰਗੀ ਫ਼ਸਲ ਗੜ੍ਹੇਮਾਰੀ ਨਾਲ ਤਬਾਹ ਹੋ ਗਈ ਹੈ | ਉਨ੍ਹਾਂ ਆਖਿਆ ਕਿ ਇਸ ਬੇ-ਮੌਸਮੀ ਬਰਸਾਤ ਨੇ ਪਹਿਲਾਂ ਆਲੂ ਉਤਪਾਦਕਾਂ ਦੀ ਆਰਥਿਕਤਾ 'ਤੇ ਭਾਰੀ ਸੱਟ ਮਾਰੀ | ਜਿਸ ਨਾਲ ਹੁਣ ਵਪਾਰੀ, ਕਿਸਾਨ ਦਾ ਆਲੂ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੀ ਖ਼ਰੀਦਣ ਲਈ ਤਿਆਰ ਨਹੀਂ | ਕਿਸਾਨ ਨੂੰ ਆਪਣਾ ਆਲੂ ਕਈ ਪਸ਼ੂ ਪਾਲਕਾਂ ਨੂੰ ਬਹੁਤ ਸਸਤੇ ਵਿਚ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਹੁਣ ਰਹਿੰਦੀ ਕਸਰ ਕਣਕ 'ਤੇ ਹੋਈ ਗੜ੍ਹੇਮਾਰੀ ਨੇ ਕੱਢ ਦਿੱਤੀ | ਮਾਲਵੇ ਦੇ ਕਈ ਪਿੰਡਾਂ ਵਿਚ ਗੜ੍ਹੇਮਾਰੀ ਨੇ ਕਈ ਕਿਸਾਨਾਂ ਦੀ 100 ਫ਼ੀਸਦੀ ਖੜ੍ਹੀ ਕਣਕ ਤੀਲਾ-ਤੀਲਾ ਕਰ ਦਿੱਤੀ, ਪਰ ਅਜੇ ਤੱਕ ਸਰਕਾਰ ਜਾਗੀ ਨਹੀਂ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਗਿਰਦਾਵਰੀ ਕਰਵਾ ਕੇ ਕਣਕ ਉਤਾਪਦਕਾਂ ਦੇ ਨਾਲ-ਨਾਲ ਆਲੂ ਉਤਪਾਦਕਾਂ ਨੂੰ ਵੀ ਬਣਦਾ ਮੁਆਵਜ਼ਾ ਦੇਵੇ ਤਾਂ ਹੀ ਕਿਸਾਨ ਪੈਰਾ ਸਿਰ ਖੜ੍ਹਾ ਹੋ ਸਕਦਾ ਹੈ | ਉਨ੍ਹਾਂ ਇਹ ਵੀ ਸਾਲ ਖੜ੍ਹੇ ਕੀਤੇ ਕਿ ਜਦੋਂ ਸੂਬੇ ਵਿਚ ਕਾਂਗਰਸ ਜਾਂ ਅਕਾਲੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਹਮੇਸ਼ਾਂ ਆਪਣੇ-ਆਪ ਨੂੰ ਕਿਸਾਨ ਹਿਤੈਸੀ ਦੱਸ ਕੇ ਕਿਸਾਨਾਂ ਨੂੰ ਇਕ ਤਰ੍ਹਾਂ ਨਾਲ ਗੁੰਮਰਾਹ ਕਰਦੇ ਰਹੇ | ਆਪ ਆਗੂ ਕਿਸਾਨਾਂ ਨੂੰ ਇਹ ਆਖਦੇ ਰਹੇ ਕਿ ਜਦੋਂ ਸਾਡੀ ਸਰਕਾਕਰ ਬਣੀ ਤਾਂ ਕਿਸਾਨਾਂ ਨੂੰ ਕੁਦਰਤੀ ਮਾਰ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਵਿਚ ਦੇਰੀ ਨਹੀਂ ਕਰੇਗੀ | ਇਸ ਲਈ ਸਰਕਾਰ ਹੁਣ ਆਪਣਾ ਵਾਅਦਾ ਨਿਭਾ ਕੇ ਕਿਸਾਨਾਂ ਨੂੰ ਰਾਹਤ ਦੇਵੇ | ਇਸ ਮੌਕੇ ਕਿਸਾਨ ਆਗੂ ਬਚਿੱਤਰ ਸਿੰਘ ਜੌਹਲ, ਰਾਬਿੰਦਰ ਸਿੰਘ ਸੋਢੀਵਾਲ, ਹਰੀ ਸਿੰਘ ਕੋਟਮਾਨ, ਸਾਬਕਾ ਸਰਪੰਚ ਕਰਨੈਲ ਸਿੰਘ ਆਦਿ ਨੇ ਵੀ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਕਿਸਾਨਾਂ ਦੀ ਹਰ ਕਿਸਮ ਦੀ ਫ਼ਸਲ ਜਾਂ ਬੀਜੀਆਂ ਸਬਜ਼ੀਆਂ ਗੜੇ੍ਹਮਾਰੀ ਦਾ ਸ਼ਿਕਾਰ ਹੋ ਗਈਆਂ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਜਗਰਾਉਂ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਸ਼ੁਰੂ ਕਰਵਾਈ ਅਗਲੀ ਖ਼ਬਰ ਨੂਰਪੁਰ ਬੇਦੀ ਖੇਤਰ 'ਚ ਬਾਰਿਸ਼ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ
Ad Position 24