ਅਨਾਜ ਮੰਡੀ ਜਗਰਾਉਂ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਸ਼ੁਰੂ ਕਰਵਾਈ
ਅਜੀਤ ਡੈਸਕ
09-04-2026
ਇਸ ਮੌਕੇ ਪਨਗ੍ਰੇਨ ਦੇ ਡੀ.ਐੱਫ.ਐੱਸ.ਓ. ਬੇਅੰਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਣਕ ਦੇ ਮੌਜੂਦਾ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਸਬੰਧਤ ਏਜੰਸੀਆਂ ਵਲੋਂ ਖ਼ਰੀਦ ਦੇ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀਆਂ ਵਿਚ ਬਾਰਦਾਨੇ ਜਾਂ ਕਿਸੇ ਹੋਰ ਲੋੜੀਂਦੀ ਵਸਤੂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ 25 ਕੁਇੰਟਲ ਕਣਕ ਦੀ ਖ਼ਰੀਦ ਹੋਈ | ਇਸ ਮੌਕੇ ਇੰਸਪੈਕਟਰ ਜਸਪਾਲ ਸਿੰਘ, ਮਾਰਕਫੈੱਡ ਦੇ ਮੈਨੇਜਰ ਜਸਵੰਤ ਸਿੰਘ, ਪਨਸਪ ਦੇ ਮੈਨੇਜਰ ਹਰਪ੍ਰੀਤ ਸਿੰਘ, ਵੇਅਰਹਾਊਸ ਤੋਂ ਵਿਜੇ ਕੁਮਾਰ, ਲੇਖਾਕਾਰ ਰਵਿੰਦਰ ਪੱਬੀ ਸ਼ਾਮਿਲ ਸਨ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਸੁਖਵਿੰਦਰ ਸਿੰਘ ਸੁੱਖੀ, ਪ੍ਰਧਾਨ ਜਗਪਾਲ ਸਿੰਘ ਕਲੇਰ, ਚੇਅਰਮੈਨ ਸੁਰਜੀਤ ਸਿੰਘ ਕਲੇਰ, ਸਕੱਤਰ ਪ੍ਰਹਿਲਾਦ
ਸਿੰਗਲਾ, ਦਰਸ਼ਨ ਸਿੰਘ ਸਿੱਧਵਾਂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਵਿਸ਼ਵ ਰਤਨ, ਧਰਮਿੰਦਰ ਭਾਰਦਵਾਜ, ਰਾਜੇਸ਼ ਬਾਂਸਲ, ਮੰਗਤ ਰਾਏ ਬਾਂਸਲ, ਦੀਦਾਰ ਸਿੰਘ ਮਲਕ, ਨਿਤਿਨ ਬਬਲੂ, ਧੀਰਜ ਵਰਮਾ, ਅਰੁਣ ਕੋਹਲੀ, ਕੁਲਵਿੰਦਰ ਸਿੰਘ, ਰਮੇਸ਼ ਬਾਂਸਲ, ਜਗਮੀਤ ਸਿੰਘ ਬੁੱਟਰ, ਮਨੋਜ ਕੁਮਾਰ, ਸੰਦੀਪ ਬਾਂਸਲ, ਵਨੀਤ ਕੁਮਾਰ, ਨੀਟਾ ਅਗਰਵਾਲ, ਗੌਰਵ ਮੈਣੀ, ਬਲਵਿੰਦਰ ਸਿੰਘ ਭੰਮੀਪੁਰਾ, ਕਰਨ ਮਿੱਤਲ, ਪਰਮਜੀਤ ਸਿੰਘ ਪੰਮਾ, ਮਹਿੰਦਰ ਸਿੰਘ ਖੁਦਾਈ ਚੱਕ, ਪਰਮਜੀਤ ਸਿੰਘ ਹਾਂਸ, ਰਮੇਸ਼ ਕੁਮਾਰ ਗੋਇਲ, ਸੋਨੂ ਢੰਡ, ਨਿਰਮਲ ਕੁੰਦਰਾ, ਤਰਸੇਮ ਲਾਲ, ਬੂਟਾ ਸਿੰਘ ਵਿਰਕ, ਰਾਹੁਲ ਸਿੰਘ, ਕੁਲਦੀਪ ਸਿੰਘ ਸ਼ੇਖਦੌਲਤ, ਜਰਨੈਲ ਸਿੰਘ ਰਸੂਲਪੁਰ, ਰਣਜੀਤ ਸਿੰਘ ਬੱਲ, ਨਰੇਸ਼ ਥਾਪੜ, ਰਾਹੁਲ ਬਾਂਸਲ, ਪ੍ਰਧਾਨ ਜਗਰੂਪ ਸਿੰਘ ਆਦਿ ਹਾਜ਼ਰ ਸਨ |