ਰਾਏਕੋਟ, 8 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੂਰਪੁਰਾ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਗਿਆਨੀ ਅਵਤਾਰ ਸਿੰਘ ਨੂਰਪੁਰਾ ਵਲੋਂ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਦੇ ਪਾਠ ਕੀਤੇ ਅਤੇ ਰਾਗੀ ਸੁਖਵਿੰਦਰ ਸਿੰਘ ਗੋਂਦਵਾਲ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਜਿੰਨ੍ਹਾਂ ਸੰਗਤਾਂ ਨਾਲ ਗੁਰਬਾਣੀ ਦੇ ਪ੍ਰਬਚਨਾਂ ਦੀ ਵਿਆਖਿਆ ਕਰਦਿਆਂ ਆਖਿਆ ਕਿ ਸਾਨੂੰ ਹਰ ਇਕ ਕਾਰਜ ਦੀ ਸ਼ੁਰੂਆਤ ਪ੍ਰਮਾਤਮਾ ਦਾ ਨਾਮ ਜਪ ਕੇ ਕਰਨੀ ਚਾਹੀਦੀ ਹੈ ਤਾਂ ਜੋ ਕਾਰਜ ਨਿਰਵਿਘਨ ਪੂਰਾ ਹੋ ਸਕੇ | ਇਸ ਮੌਕੇ ਬੀ.ਪੀ.ਈ.ਓ. ਬਲਾਕ ਸੁਧਾਰ ਮਨਜੀਤ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਬਾਰੇ ਜਾਗਰੂਕ ਕੀਤਾ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਗ੍ਰਹਿਣ ਕਰਵਾਉਣ ਲਈ ਸਰਕਾਰੀ ਸਕੂਲਾਂ ਨਾਲ ਜੁੜਿ੍ਹਆ ਜਾਵੇ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰਾ ਦੇ ਹੋਣਹਾਰ ਬੱਚਿਆਂ ਨੂੰ ਪੁਜੀਸ਼ਨਾਂ ਪ੍ਰਾਪਤ ਕਰਨ ਬਦਲੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਅਤੇ ਇੰਨ੍ਹਾਂ ਟਰਾਫ਼ੀਆਂ ਦੀ ਸੇਵਾ ਸੁਰਜੀਤ ਕੌਰ ਗਿੱਲ ਪਤਨੀ ਸਵ: ਸੁਰਜੀਤ ਸਿੰਘ ਗਿੱਲ ਅਤੇ ਹਰਬੰਸ ਕੌਰ ਗਿੱਲ ਪਤਨੀ ਮੁਖਤਿਆਰ ਸਿੰਘ ਗਿੱਲ ਵਲੋਂ ਕੀਤੀ ਗਈ | ਇਸ ਸਮੇਂ ਮੁੱਖ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ ਨੇ ਸਮਾਗਮ ਦੌਰਾਨ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਜਗਨ ਨਾਥ ਮੁੱਖ ਸੇਵਾਦਾਰ ਡੇਰਾ ਬਾਬਾ ਦਿਲਵਰ ਨਾਥ, ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਮਾ: ਸ਼ਿਵਦੇਵ ਸਿੰਘ ਨੂਰਪੁਰਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਨੂਰਪੁਰਾ, ਸਰਬਜੀਤ ਕੌਰ ਸਰਪੰਚ ਨੂਰਪੁਰਾ, ਪੰਚ ਸੁਖਜਿੰਦਰ ਸਿੰਘ ਗਰੇਵਾਲ, ਬਲਵੀਰ ਸਿੰਘ, ਚਮਕੌਰ ਸਿੰਘ ਬੌਵਾ, ਜੈਵਿੰਦਰ ਸਿੰਘ, ਰੁਪਿੰਦਰ ਸਿੰਘ, ਬੀ.ਪੀ.ਈ.ਓ. ਬਲਾਕ ਰਾਏਕੋਟ ਇਤਬਾਰ ਸਿੰਘ ਨੱਥੋਵਾਲ, ਸੂਬੇਦਾਰ ਲਖਵਿੰਦਰ ਸਿੰਘ ਜਵੰਧਾ, ਐੱਮ.ਡੀ.ਐੱਮ ਵਰਕਰ ਚਰਨਜੀਤ ਕੌਰ, ਗੁਰਮੀਤ ਕੌਰ, ਸ਼ਵਿਤਾ, ਸਟਾਫ਼ ਪਰਮਿੰਦਰ ਕੌਰ, ਹਰਭਜਨ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਸੈਂਟਰ ਹੈੱਡ ਟੀਚਰ ਪ੍ਰਭਜੋਤ ਸਿੰਘ, ਸੈਂਟਰ ਹੈੱਡ ਟੀਚਰ ਰਾਜਵਿੰਦਰ ਸਿੰਘ, ਅਵਤਾਰ ਸਿੰਘ, ਗ੍ਰੰਥੀ ਬੂਟਾ ਸਿੰਘ, ਸੁਖਦਰਸ਼ਨ ਸਿੰਘ, ਸੁਖਦੇਵ ਸਿੰਘ, ਡਾ: ਗੁਰਚਰਨ ਸਿੰਘ, ਸੋਨੀ ਮੈਡੀਕਲ ਆਦਿ ਹਾਜ਼ਰ ਸਨ |