20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਿਸ਼ਤੇ 'ਚ ਲੱਗਦੇ ਮਾਮੇ ਨੇ ਨਾਬਾਲਗ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 11-04-2026
ਮਾਛੀਵਾੜਾ ਸਾਹਿਬ, 10 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਸਥਾਨਕ ਪੁਲਿਸ ਵਲੋਂ ਨਾਬਾਲਗ ਭਾਣਜੀ ਨਾਲ ਰਿਸ਼ਤੇ 'ਚ ਲੱਗਦੇ ਮਾਮੇ ਸਿਤਾਰ ਮੁਹੰਮਦ ਵਲੋਂ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗਣ 'ਤੇ ਮਾਮਲਾ ਦਰਜ ਕੀਤਾ ਹੈ | ਪੀੜਤ ਨਾਬਾਲਗ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ | ਉਸ ਨੇ ਦੱਸਿਆ ਕਿ ਈਦ ਵਾਲੇ ਦਿਨ ਮੇਰੀ ਲੜਕੀ ਨੂੰ ਉਸ ਦੀ ਸਹੇਲੀ ਆਪਣੇ ਨਾਲ ਘਰ ਲੈ ਗਈ | ਕੁੱਝ ਸਮੇਂ ਬਾਅਦ ਜਦੋਂ ਉਸ ਦੀ ਨਾਬਾਲਗ ਲੜਕੀ ਕਥਿਤ ਦੋਸ਼ੀ ਸਿਤਾਰ ਮੁਹੰਮਦ ਦੇ ਕਮਰੇ ਵਿਚ ਗਈ ਤਾਂ ਉਹ ਉੱਥੇ ਇਕੱਲਾ ਬੈਠਾ ਸੀ, ਜਿਸ ਨੂੰ ਕਿ ਉਹ ਮਾਮਾ ਆਖਦੀ ਹੈ | ਸਿਤਾਰ ਮੁਹੰਮਦ ਨੇ ਉਸ ਦੀ ਲੜਕੀ ਨੂੰ ਫੜ ਕੇ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਕਾਰਨ ਉਸ ਦੀ ਲੜਕੀ ਰੋਂਦੀ ਹੋਈ ਘਰ ਵਾਪਸ ਆਈ | ਬਿਆਨਕਰਤਾ ਅਨੁਸਾਰ ਇਹ ਸਾਰਾ ਮੁੱਦਾ ਪਤਵੰਤੇ ਸੱਜਣਾਂ ਕੋਲ ਪੁੱਜਾ, ਜਿਨ੍ਹਾਂ ਵਲੋਂ ਧੱਕੇ ਨਾਲ ਸਾਡੇ 'ਤੇ ਫ਼ੈਸਲਾ ਕਰਨ ਦਾ ਦਬਾਅ ਵੀ ਬਣਾਇਆ | ਇਸ ਸਬੰਧੀ ਮਹਿਲਾ ਪੁਲਿਸ ਇੰਸਪੈਕਟਰ ਵਲੋਂ ਪੀੜਤ ਲੜਕੀ ਦੀ ਮਾਤਾ ਦੇ ਬਿਆਨ ਦਰਜ ਕਰ ਕਥਿਤ ਦੋਸ਼ੀ ਸਿਤਾਰ ਮੁਹੰਮਦ ਖ਼ਿਲਾਫ਼ ਪੋਸਕੋ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ 'ਚ ਮੁਫ਼ਤ ਮੈਡੀਕਲ, ਅੱਖਾਂ ਜਾਂਚ ਤੇ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ, ਪੜਾਈ ਪ੍ਰਭਾਵਿਤ-ਧਰਮਜੀਤ ਢਿੱਲੋਂ, ਮਨੋਜ ਕੁਮਾਰ
Ad Position 24