18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਿੰਡ ਤਾਜਪੁਰ ਦੀ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ 'ਚ ਕਾਂਗਰਸੀ ਧਿਰ ਨੇ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 11-04-2026
ਰਾਏਕੋਟ, 10 ਅਪ੍ਰੈਲ (ਸੁਸ਼ੀਲ)-ਸੱਤਾਧਾਰੀ ਪਾਰਟੀ ਦੇ ਨੱਕ ਦਾ ਸਵਾਲ ਬਣੀ ਪਿੰਡ ਤਾਜਪੁਰ ਦੀ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਿਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਆਿਖ਼ਰਕਾਰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਨੇਪਰੇ ਚੜਨ ਵਿੱਚ ਕਾਮਯਾਬ ਰਹੀ | ਜਿਸ ਵਿੱਚ ਕਾਂਗਰਸੀ ਧਿਰ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦਕਿ ਸੱਤਾਧਾਰੀ ਧਿਰ ਲਈ ਚੋਣ ਨਤੀਜੇ ਨਮੋਸ਼ੀਜਨਕ ਰਹੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਧੜੇ ਦੇ ਆਗੂ ਬਲਜੀਤ ਸਿੰਘ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਧਿਰ ਦੇ ਆਗੂ ਪਿਛਲੇ ਡੇਢ ਸਾਲ ਤੋਂ ਚੋਣ ਪ੍ਰਕਿਰਿਆ ਵਿਚ ਦਖ਼ਲ ਦੇ ਰਹੇ ਸਨ ਅਤੇ ਧੱਕੇ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਵਾਉਣਾ ਚਾਹੁੰਦੇ ਸਨ | ਉਨਾਂ ਦੱਸਿਆ ਕਿ ਪਹਿਲਾਂ ਇਹ ਚੋਣ 12 ਦਸੰਬਰ 2024 ਨੂੰ ਹੋਈ ਸੀ, ਜਿਸ ਵਿੱਚ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਵਿਰੋਧੀ ਕਾਂਗਰਸੀ ਧਿਰ ਦੇ ਸਾਰੇ ਉਮੀਦਵਾਰਾਂ ਦੇ ਕਾਗਜ ਰੱਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਹ ਸਹਿਕਾਰੀ ਸਭਾ ਦਾ ਮਾਮਲਾ ਕਾਫ਼ੀ ਚਰਚਾ ਵਿੱੱਚ ਰਿਹਾ ਸੀ, ਵਿਰੋਧੀ ਕਾਂਗਰਸ ਸਮਰਥਕ ਧਿਰ ਵਲੋਂ ਇਸ ਚੋਣ ਨੂੰ ਮਾਣਯੋਗ ਹਾਈਕੋਰਟ ਵਿਚ ਚੈਲੇਂਜ ਕੀਤਾ ਗਿਆ, ਜਿਸ 'ਤੇ ਫ਼ੈਸਲਾ ਦਿੰਦੇ ਹੋਏ ਮਾਣਯੋਗ ਅਦਾਲਤ ਨੇ ਚੋਣ ਨੂੰ ਰੱਦ ਕਰਕੇ ਇਹ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ | ਜਿਸ ਤੋਂ ਬਾਅਦ ਸਹਿਕਾਰੀ ਸਭਾ ਦੀ ਚੋਣ 6 ਮਾਰਚ2026 ਨੂੰ ਕਰਵਾਉਣੀ ਤੈਅ ਹੋਈ, ਪ੍ਰੰਤੂ ਸਹਾਇਕ ਰਿਟਰਨਿੰਗ ਅਫ਼ਸਰ ਦੇ ਅਚਾਨਕ ਛੁੱਟੀ 'ਤੇ ਚਲੇ ਜਾਣ ਅਤੇ ਰਿਟਰਨਿੰਗ ਅਫ਼ਸਰ ਦੀ ਸਿਹਤ ਖਰਾਬ ਹੋਣ ਕਾਰਨ ਐਨ ਮੌਕੇ ਤੇ ਇਹ ਚੋਣ ਰੱਦ ਕਰਕੇ 24 ਮਾਰਚ ਨੂੰ ਦੋਬਾਰਾ ਚੋਣ ਕਰਵਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ, ਲੇਕਿਨ 24 ਮਾਰਚ ਨੂੰ ਵੀ ਇਹ ਚੋਣ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੜ ਤੋਂ ਰੱਦ ਕਰ ਦਿੱਤੀ ਗਈ | ਇਸ 'ਤੇ ਵਿਰੋਧੀ ਧਿਰ ਮੁੜ ਮਾਣਯੋਗ ਹਾਈਕੋਰਟ ਦੀ ਸ਼ਰਣ ਵਿੱਚ ਜਾ ਪੁੱਜੀ, ਜਿੱਥੋਂ ਜਾਰੀ ਹੋਏ ਸਖ਼ਤ ਹੁਕਮਾਂ ਤੋਂ ਬਾਅਦ ਅੱਜ ਆਖਿਰਕਾਰ ਇਹ ਚੋਣ ਪ੍ਰਕਿਰਿਆ ਨੇਪਰੇ ਚੜ ਸਕੀ ਹੈ | ਰਿਟਰਨਿੰਗ ਅਫ਼ਸਰ ਸਾਬਰ ਅਲੀ ਦੀਆਂ ਹਦਾਇਤਾਂ ਅਨੁਸਾਰ ਸਹਾਇਕ ਰਿਟਰਨਿੰਗ ਅਫ਼ਸਰ ਮੈਡਮ ਦਵਿੰਦਰਜੀਤ ਕੌਰ ਦੀ ਦੇਖ-ਰੇਖ ਅਤੇ ਡੀ.ਐੱਸ.ਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮਜ਼ਬੂਤ ਸੁਰੱਖਿਆ ਘੇਰੇ ਹੇਠ ਹੋਈ ਅੱਜ ਦੀ ਇਸ ਚੋਣ ਦੇ ਐਲਾਨੇ ਗਏ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫ਼ਸਰ ਮੈਡਮ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਦੋ ਪਿੰਡਾਂ ਦੀ ਇਸ ਸਾਂਝੀ 11 ਮੈਂਬਰੀ ਸਭਾ ਦੀ ਚੋਣ ਲਈ ਪਿੰਡ ਤਾਜਪੁਰ ਦੇ 8 ਮੈਂਬਰਾਂ ਦੀ ਚੋਣ ਲਈ 15 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਅਤੇ ਅੱੱਜ ਸਭਾ ਦੀਆਂ ਕੁੱਲ 192 ਵੋਟਾਂ ਵਿਚੋਂ 136 ਵੋਟਾਂ ਪੋਲ ਹੋਈਆਂ, ਜਿਨਾਂ ਵਿੱਚੋਂ ਇੱਕ ਵੋਟ ਰੱਦ ਹੋਣ ਕਰਕੇ 135 ਵੈਧ ਵੋਟਾਂ ਵਿਚੋਂ ਬਲਜੀਤ ਸਿੰਘ ਨੂੰ 11, ਭੁਪਿੰਦਰ ਸਿੰਘ ਨੂੰ 0, ਦਲਬਾਰਾ ਸਿੰਘ ਨੂੰ 25, ਗੁਰਮੀਤ ਕੌਰ ਨੂੰ 0, ਗੁਰਮੀਤ ਸਿੰਘ ਨੂੰ 1, ਜਸਪਾਲ ਸਿੰਘ ਨੂੰ 19, ਜਸਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੂੰ 24, ਜਗਮੇਲ ਸਿੰਘ ਨੂੰ 10, ਕੁਲਵਿੰਦਰ ਸਿੰਘ ਨੂੰ 1, ਰੁਪਿੰਦਰਜੀਤ ਸਿੰਘ ਨੂੰ 1, ਰਘਬੀਰ ਸਿੰਘ ਨੂੰ 23, ਸਰਬਜੀਤ ਸਿੰਘ ਨੂੰ 1, ਲਖਵਿੰਦਰ ਕੌਰ ਨੂੰ 18 ਅਤੇ ਸੁਖਵਿੰਦਰ ਸਿੰਘ ਨੂੰ 1 ਵੋਟਾਂ ਹਾਸਲ ਹੋਈ, ਇਸ ਤੋਂ ਇਲਾਵਾ ਇੱਕ ਉਮੀਦਵਾਰ ਬਾਬਾ ਗੁਰਜੰਟ ਸਿੰਘ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਸਨ | ਚੋਣ ਜਿੱਤਣ ਉਪਰੰਤ ਜੇਤੂ ਧਿਰ ਵਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ | ਸਭਾ ਦੇ ਆਏ ਨਤੀਜੇ 'ਤੇ ਟਿੱਪਣੀ ਕਰਦੇ ਹੋਏ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਸਭਾ ਦੇ ਸਮੂਹ ਜੇਤੂ ਉਮੀਦਵਾਰਾਂ ਨੂੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅੱਜ ਹੋਈ ਇਸ ਚੋਣ ਵਿਚ ਜਿਸ ਤਰਾਂ ਸੱਤਾਧਾਰੀ ਸਮਰਥਕ ਉਮੀਦਵਾਰਾਂ ਨੂੰ ਸਿਰਫ਼ ਪੰਜ ਵੋਟਾਂ ਹੀ ਹਾਸਲ ਹੋਈਆਂ ਹਨ, ਇਸ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਸੱਤਾਧਾਰੀ ਪਾਰਟੀ ਨੂੰ ਨਕਾਰ ਚੁੱਕੇ ਹਨ ਅਤੇ ਉਹ ਹੁਣ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਨੂੂੰ ਬਿਲਕੁਲ ਵੀ ਬਰਦਾਸ਼ਤ ਨਹੀ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਜੀਤਾ, ਪੰਚ ਗੁਰਚਰਨ ਸਿੰਘ, ਪੰਚ ਤੇਜਵਿੰਦਰ ਸਿੰਘ, ਪੰਚ ਰਣਜੀਤ ਸਿੰਘ, ਪੰਚ ਜਗਦੇਵ ਸਿੰਘ ਨਿੱਕਾ, ਬਲਾਕ ਸੰਮਤੀ ਗੁਲਵੰਤ ਸਿੰਘ, ਜਗਦੇਵ ਸਿੰਘ ਜੱਗਾ, ਮੋਹਣ ਸਿੰਘ, ਮਨਜੀਤ ਸਿੰਘ ਝੱਲੀ, ਰਣਜੀਤ ਸਿੰਘ ਝੱਲੀ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਨਾਜਰ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ ਬਾਬਾ, ਨਾਇਬ ਸਿੰਘ, ਲਾਲ ਸਿੰਘ, ਜਗਮੇਲ ਸਿੰਘ, ਰਘਵੀਰ ਸਿੰਘ, ਮਨਦੀਪ ਸਿੰਘ ਦੀਪਾ ਸਿੰਘ, ਨਾਇਬ ਸਿੰਘ, ਬਹਾਦਰ ਸਿੰਘ, ਮੰਨਾ ਸਿੰਘ, ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਫ਼ਸਲਾਂ ਅਤੇ ਜ਼ਮੀਨ ਦੀ ਕਰ ਰਹੀ ਲੁੱਟ-ਰਾਕੇਸ਼ ਟਿਕੈਤ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 15 ਵਾਰਡਾਂ ਤੋਂ ਯੋਗ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਣਗੇ-ਡੱਲਾ/ਸ...
Ad Position 24