30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਗਰ ਕੌਂਸਲ ਜਗਰਾਉਂ ਨੇ ਦੁਕਾਨਦਾਰਾਂ ਵਲੋਂ ਨਾਜਾਇਜ਼ ਢੰਗ ਨਾਲ ਰੱਖੇ ਸਾਮਾਨ ਨੂੰ ਚੁੱਕਿਆ

Ad Position 21
No active advertisement
ਅਜੀਤ ਡੈਸਕ 17-04-2026
ਜਗਰਾਉਂ, 16 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਦੇ ਤਹਿਬਜ਼ਾਰੀ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵਲੋਂ ਦੁਕਾਨਾਂ ਮੂਹਰੇ ਨਾਜਾਇਜ਼ ਢੰਗ ਨਾਲ ਰੱਖੇ ਸਮਾਨ ਨੂੰ ਚੁੱਕਿਆ | ਇਹ ਕਦਮ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਅਤੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਦੀਆਂ ਹਦਾਇਤਾਂ 'ਤੇ ਚੁੱਕਿਆ ਗਿਆ | ਆਵਾਜਾਈ ਵਿਚ ਪੈ ਰਹੇ ਵਿਘਨ ਨੂੰ ਦੇਖਦਿਆਂ ਸ਼ਹਿਰ ਵਿਚੋਂ ਨਾਜਾਇਜ਼ ਪਏ ਸਾਮਾਨ ਨੂੰ ਹਰੀਸ਼ ਕੁਮਾਰ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਚੁੱਕਿਆ ਗਿਆ | ਇਸ ਕਾਰਜ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਟ੍ਰੈਫ਼ਿਕ ਵਿੰਗ ਨੇ ਵੀ ਸਹਿਯੋਗ ਪਾਇਆ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬਾਜ਼ਾਰਾਂ ਵਿਖੇ ਨਾਜਾਇਜ਼ ਢੰਗ ਨਾਲ ਰੱਖੇ ਸਾਮਾਨ ਕਾਰਨ ਅਕਸਰ ਲੰਬੇ ਜਾਮ ਲੱਗਦੇ ਹਨ | ਜਿਸ ਨਾਲ ਇਕ ਤੋਂ ਦੂਜੀ ਥਾਂ ਜਾਣ ਲਈ ਕਿਸੇ ਮੁਸੀਬਤ ਨੂੰ ਛੇੜਨ ਦੇ ਬਰਾਬਰ ਹੋਇਆ ਪਿਆ ਹੈ | ਕਾਰਜ ਸਾਧਿਕ ਅਧਿਕਾਰੀ ਮੋਹਿਤ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੂਹਰੇ ਨਾਜਾਇਜ਼ ਢੰਗ ਨਾਲ ਸਾਮਾਨ ਰੱਖਿਆ ਜਾਂਦਾ ਹੈ | ਇਸ ਨਾਲ ਅਕਸਰ ਆਵਾਜਾਈ ਵਿਚ ਵਿਘਨ ਪੈਂਦਾ ਹੈ | ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਆਵਾਜਾਈ ਦੀ ਸਮੱਸਿਆ ਨੂੰ ਦੇਖਦਿਆਂ ਆਪਣੀਆਂ ਦੁਕਾਨਾਂ ਮੂਹਰੇ ਨਾਜਾਇਜ਼ ਢੰਗ ਨਾਲ ਸਮਾਨ ਨਾ ਰੱਖਣ ਦੀ ਅਪੀਲ ਵੀ ਕੀਤੀ | ਇਸ ਮੌਕੇ ਅਰੁਣ ਕੁਮਾਰ, ਰਜਿੰਦਰ ਕੁਮਾਰ, ਸੰਨੀ ਕੁਮਾਰ, ਸੰਦੀਪ ਕੁਮਾਰ, ਬਲਬੀਰ ਕੁਮਾਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਰੀਦ ਮਾਪਦੰਡਾਂ ਦੇ ਬਹਾਨੇ ਕਣਕ ਮੰਡੀਆਂ ਵਿਚ ਰੁਲਣ ਨਹੀਂ ਦਿਆਂਗੇ-ਦਿਓਲ ਅਗਲੀ ਖ਼ਬਰ ਹੰਬੜਾਂ-ਮੁੱਲਾਂਪੁਰ ਸੜਕ 'ਚ ਪਏ ਡੂੰਘੇ ਟੋਏ 'ਚ ਜਿੱਥੇ ਰੋਜ਼ਾਨਾ ਹੀ ਵਾਪਰ ਰਹੇ ਹਨ ਹਾਦਸੇ, ਪਰ ਮਹਿਕਮਾਂ ਬੇਖ਼ਬਰ
Ad Position 24