29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੰਡੀ ਮੁੱਲਾਂਪੁਰ ਈਸਟਵੁੱਡ ਇੰਟਰਨੈਸ਼ਨਲ ਸਕੂਲ ਦਾ 10ਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਮੁੱਲਾਂਪੁਰ-ਦਾਖਾ, 16 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਅਨੁਸਾਰ ਸਕੂਲ ਵਿਦਿਆਰਥਣ ਸਮਰੀਨ ਕੌਰ ਤੇ ਜੈਸਮੀਨ ਕੌਰ ਦੋਵਾਂ ਨੇ 96.2 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਨਵਪ੍ਰੀਤ ਕੌਰ ਨੇ 93.8 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਅਨੁਰੀਤ ਕੌਰ ਨੇ 93.4 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਵਿਸ਼ਾਵਾਰ ਨਤੀਜੇ ਵਿਚ ਨਵਪ੍ਰੀਤ ਕੌਰ ਅਤੇ ਗੁਰਸਿਮਰਨ ਸਿੰਘ ਪੰਜਾਬੀ ਵਿਸ਼ੇ ਵਿਚੋਂ 100 ਅੰਕ ਲਏ | ਸਾਇੰਸ ਵਿਸ਼ੇ ਵਿਚ ਨਵਪ੍ਰੀਤ ਕੌਰ 99, ਸਮਰੀਨ ਕੌਰ ਗਣਿਤ 'ਚ 97 ਤੇ ਸਾਇੰਸ ਵਿਸ਼ੇ 'ਚ 96 ਅੰਕ ਹਾਸਲ ਕੀਤੇ | ਅੰਗਰੇਜੀ ਵਿਸ਼ੇ 'ਚ ਸਨਵੀਤ ਕੌਰ ਨੇ 94, ਹਿੰਦੀ ਵਿਸ਼ਾ 'ਚ ਲੀਜ਼ਾ ਗਰਗ ਤੇ ਹਰਪ੍ਰੀਤ ਕੌਰ ਦੋਵਾਂ ਨੇ 94 ਅੰਕ ਪ੍ਰਾਪਤ ਕੀਤੇ | ਦਸਵੀਂ ਜਮਾਤ ਸ਼ਾਨਦਾਰ ਨਤੀਜੇ ਉੱਪਰ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਇਥੇ ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਈ ਬੋਰਡ ਅਧੀਨ ਇਲਾਕੇ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਪੜ੍ਹਾਈ, ਖੇਡਾਂ, ਧਾਰਮਿਕ ਮੁਕਾਬਲੇ, ਹੋਰ ਗਤੀਵਿਧੀਆਂ 'ਚ ਵੱਖਰੀ ਪਹਿਚਾਣ ਰੱਖਦਾ ਹੋਣ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਪੜ੍ਹਾਉਣਾ ਬਿਹਤਰ ਸਮਝਦੇ ਹਨ |
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਐੱਨ. ਡੀ. ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24