ਪੰਜਾਬ ਹਰਿਆਣਾ ਦਰਸ਼ਕ ਸਰੋਤਾ ਸੰਘ ਦਾ ਛਿਮਾਹੀ ਇਜਲਾਸ ਸਮਾਗਮ ਸਫ਼ਲਤਾਪੂਰਵਕ ਸਮਾਪਤ
ਅਜੀਤ ਡੈਸਕ
17-04-2026
ਇਸ ਸਮਾਗਮ ਦੀ ਪ੍ਰਧਾਨਗੀ ਦੂਰਦਰਸ਼ਨ ਜਲੰਧਰ ਦੇ ਸਾਬਕਾ ਏ.ਡੀ.ਪੀ. ਜਸਬੀਰ ਸਿੰਘ ਨੇ ਕੀਤੀ | ਇਸ ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਗੁਰਮੀਤ ਖਾਨਪੁਰੀ ਨੇ ਐਲਾਨ ਕੀਤਾ ਕਿ ਸੰਸਥਾ ਦਾ ਸਾਲਾਨਾ ਸਮਾਗਮ 'ਦਰਸ਼ਕ ਸਰੋਤਾ ਸੰਘ, ਮੀਡੀਆ ਕਰਮੀ ਸੰਘ' ਇਸ ਸਾਲ 10 ਅਕਤੂਬਰ ਨੂੰ ਜਲੰਧਰ ਵਿਖੇ ਕਰਵਾਇਆ ਜਾਵੇਗਾ | ਜਿਸ ਵਿਚ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਮੀਡੀਆ ਕਰਮੀ ਦਰਸ਼ਕ/ਸਰੋਤਿਆਂ ਸੰਘ ਰੂਬਰੂ ਹੋਣਗੇ ਅਤੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਸਟੇਜ਼ ਸਕੱਤਰ ਦੀ ਭੂਮਿਕਾ ਅਵਤਾਰ ਸਿੰਘ ਬੱਸੀਆਂ ਦੇ ਨਿਭਾਈ | ਇਸ ਮੌਕੇ ਪਿ੍ੰਸੀਪਲ ਹਰਬੰਸ ਲਾਲ, ਪਿ੍ੰ: ਸਰਬਜੀਤ ਸਿੰਘ ਭੱਟੀ, ਸਤਪਾਲ ਸਿੰਘ ਖੇੜੀ ਅਤੇ ਸੁਖਜੀਤ ਖਾਨਪੁਰੀ ਆਦਿ ਹਾਜ਼ਰ ਸਨ |