10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾਂਗੋਂ 'ਚ ਧਾਰਮਿਕ ਸਮਾਗਮ ਕਰਵਾਇਆ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗਣ-ਭਾਈ ਗੁਰਮੇਲ ਸਿੰਘ

Ad Position 21
No active advertisement
ਅਜੀਤ ਡੈਸਕ 18-04-2026
ਪੱਖੋਵਾਲ/ਸਰਾਭਾ, 17 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਦੇਸ਼-ਵਿਦੇਸ਼ 'ਚ ਸਿੱਖੀ ਦੇ ਪ੍ਰਚਾਰ ਤੇ ਸਮਾਜ ਸੇਵਾ ਲਈ ਨਿਰਮਤਰ ਯਤਨਸ਼ੀਲ ਧਾਰਮਿਕ ਸਿੱਖ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਂਗੋਂ ਵਲੋਂ ਨਾਨਕਸਰ ਦਰਬਾਰ ਡਾਂਗੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਵਿਸਾਖੀ ਦੇ ਦਿਹਾੜੇ ਨੂੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ | ਬਾਬਾ ਸਰਬਜੋਤ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਇਸ ਸਮਾਗਮ ਦੌਰਾਨ ਅੱਜ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਜਾਏ ਧਾਰਮਿਕ ਦੀਵਾਨ ਦੌਰਾਨ ਭਾਈ ਗੁਰਮੇਲ ਸਿੰਘ ਮੁੱਖ ਰਾਗੀ ਨਾਨਕਸਰ ਕਲੇਰਾਂ ਨੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਦੇ ਲੜ ਲੱਗਣ ਲਈ ਕਿਹਾ | ਇਸ ਦੌਰਾਨ ਪੰਥਕ ਕਵੀਸ਼ਰ ਭਾਈ ਰਾਏ ਸਿੰਘ ਲੱਖਾ ਨੇ ਆਪਣੀ ਕਵੀਸ਼ਰੀ ਦੀਆਂ ਵਾਰਾਂ ਰਾਹੀਂ ਵਿਸਾਖੀ ਦੇ ਦਿਹਾੜੇੇ ਮੌਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਸਮੇਂ ਦਾ ਵਿਰਤਾਂਤ ਸੁਣਾ ਕੇ ਸੰਗਤਾਂ 'ਚ ਇਕ ਜੋਸ਼ ਭਰ ਭਰਦਿਆਂ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾਂ ਦਿੱਤੀ | ਅਰਦਾਸ ਉਪਰੰਤ ਆਏ ਹੁਕਮਨਾਮੇ ਦੀ ਵਿਆਖਿਆ ਭਾਈ ਅਰਜਨ ਸਿੰਘ ਨੇ ਕੀਤੀ | ਉਪਰੰਤ ਬਾਹਰੋਂ ਆਏ ਸਮੂਹ ਰਾਗੀ, ਗ੍ਰੰਥੀ ਤੇ ਕਵੀਸ਼ਰੀ ਜੱਥਿਆਂ ਨੂੰ ਸਨਮਾਨ ਚਿੰਨ, ਸਿਰੋਪਾਓ, ਸ੍ਰੀ ਸਾਹਿਬ ਤੇ ਲੋਈ ਬਾਬਾ ਸਰਬਜੋਤ ਸਿੰਘ ਨੇ ਭੇਟ ਕੀਤੀ | ਇਸ ਮੌਕੇ ਗਿਆਨੀ ਅੰਮਿ੍ਤਪਾਲ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਵਿੰਦਰ ਸਿੰਘ ਸੱਗੂ, ਕਿ੍ਪਾਲ ਸਿੰਘ, ਜਗਜੀਤ ਸਿੰਘ ਅਰੋੜਾਂ, ਬਲਬੀਰ ਸਿੰਘ ਰਾਜਾ, ਪ੍ਰਮਪਾਲ ਸਿੰਘ, ਪ੍ਰਮਿੰਦਰ ਸਿੰਘ ਲੀਲ•, ਸੁਖਪਾਲ ਸਿੰਘ ਪੱਖੋਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਸੂਲਪੁਰ ਵਿਖੇ ਇੰਟਰਲਾਕ ਲਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਕਾਇਆ-ਕਲਪ ਨਿਰੀਖਣ 'ਚ ਸੀ.ਐੱਚ.ਸੀ. ਹਠੂਰ ਆਈ ਪਹਿਲੇ ਸਥਾਨ 'ਤੇ
Ad Position 24