25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਮੱਧੇਪੁਰਾ ਦੇ ਪਰਿਵਾਰ ਨੇ ਆਪਣੇ ਖੇਤ 'ਚੋਂ ਲੰਘ ਰਹੇ ਟਿੱਪਰਾਂ ਨੂੰ ਰੋਕਿਆ <br/>

Ad Position 21
No active advertisement
ਅਜੀਤ ਡੈਸਕ 19-04-2026
ਸਿੱਧਵਾਂ ਬੇਟ, 18 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬਦਲਾਅ ਵਾਲੀ ਮਾਨ ਸਰਕਾਰ ਦੇ ਆਖਰੀ ਵਰ੍ਹੇ ਵਿਚ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚਲੀਆਂ ਜਾਇਜ਼ ਅਤੇ ਨਾਜਾਇਜ਼ ਖੱਡਾਂ ਨੂੰ ਲੈ ਕੇ ਪੂਰਾ ਰੌਲਾ ਪਿਆ ਹੋਇਆ ਹੈ ਪਰ ਅਜੇ ਤੱਕ ਮਾਈਨਿੰਗ ਅਤੇ ਪੁਲਿਸ ਵਿਭਾਗ ਇੰਨ੍ਹਾਂ ਦਾ ਕੋਈ ਪੱਕਾ ਹੱਲ ਕੱਢਣ ਵਿਚ ਕਾਮਯਾਬ ਨਹੀਂ ਹੋ ਸਕਿਆ | ਅਜਿਹਾ ਮਾਮਲਾ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਦਰਿਆ ਸਤਲੁਜ ਦੇ ਪੁਲ ਤੋਂ ਛਿਪਦੇ ਵਾਲੇ ਪਾਸੇ ਸਿਰਫ਼ 500 ਗਜ਼ ਦੀ ਦੂਰੀ 'ਤੇ ਹੀ ਇਕ ਰੇਤ ਕੰਪਨੀ ਵਲੋਂ ਦਰਿਆ ਸਤਲੁਜ ਦੀ ਸਫ਼ਾਈ ਦੇ ਨਾਂਅ 'ਤੇ ਕੀਤੀ ਜਾ ਰਹੀ ਮਾਈਨਿੰਗ ਦਾ ਵੇਖਣ ਨੂੰ ਮਿਲਿਆ | ਜਿੱਥੇ ਪਿੰਡ ਮੱਧੇਪੁਰ ਦੇ ਦਲੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਅਦਾਲਤ ਵਿਚ ਰਿੱਟ ਪਾਈ ਕਿ ਜਿੱਥੇ ਕੰਪਨੀ ਧੱਕੇ ਨਾਲ ਸਾਡੀ ਮਾਲਕੀ ਜ਼ਮੀਨ ਵਿਚੋਂ ਰੇਤੇ ਦੇ ਟਿੱਪਰ ਲੰਘਾ ਰਹੀ ਹੈ ਉੱਥੇ ਉਨਾਂ ਵਲੋਂ ਕੀਤੀ ਜਾ ਰਹੀ ਮਾਈਨਿੰਗ ਨਾਲ ਸਾਡੇ ਪਿੰਡਾਂ ਨੂੰ ਵੱਡਾ ਖਤਰਾ ਹੋ ਸਕਦਾ ਹੈ ਕਿਉਂਕਿ ਬੰਨ੍ਹ ਦੇ ਅੰਦਰ ਕੁਝ ਹੀ ਗਜ਼ ਦੂਰੀ 'ਤੇ ਮਹਿਕਮੇ ਵਲੋਂ ਪੱਥਰਾਂ ਦਾ ਜਾਲ ਵਿਛਾਇਆ ਹੋਇਆ ਹੈ | ਭਾਵੇਂ ਇਸ ਸਬੰਧੀ ਮਾਣਯੋਗ ਅਦਾਲਤ ਨੇ ਦਲੀਪ ਸਿੰਘ ਵਗੈਰਾ ਨੂੰ ਸਟੇਅ ਦੇ ਕੇ ਇਸ ਜਗ੍ਹਾ ਤੋਂ ਅਗਲੇ ਹੁਕਮਾਂ ਤੱਕ ਕਿਸੇ ਵੀ ਵਾਹਨ ਨੂੰ ਨਾ ਲੰਘਣ ਦੇ ਨਿਰਦੇਸ਼ ਦੇ ਦਿੱਤੇ ਪਰ ਇਸ ਦੇ ਬਾਵਜੂਦ ਕੰਪਨੀ ਆਪਣੇ ਟਿੱਪਰਾਂ ਨੂੰ ਲੰਘਾਉਣ ਲਈ ਬਜਿੱਦ ਰਹੀ | ਇਸ ਉਪਰੰਤ ਪੀੜਤ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਨੇ ਕੰਪਨੀ ਵਲੋਂ ਟਿੱਪਰ ਲੰਘਾਉਣ ਲਈ ਬਣਾਏ ਰਸਤੇ ਅੱਗੇ ਪੱਕਾ ਧਰਨਾ ਲਗਾ ਦਿੱਤਾ | ਦੂਜੀ ਧਿਰ ਵਲੋਂ ਜਦੋਂ ਇਸ ਦੀ ਸੂਚਨਾਂ ਥਾਣਾ ਸਿੱਧਵਾਂ ਬੇਟ ਨੂੰ ਦਿੱਤੀ ਤਾਂ ਥਾਣਾ ਮੁਖੀ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜ ਗਏ | ਉਨ੍ਹਾਂ ਲੋਕਾਂ 'ਤੇ ਰਸਤਾ ਖਾਲੀ ਕਰਨ ਲਈ ਜਦੋਂ ਦਬਾਅ ਪਾਉਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਲੋਕ ਤੈਸ਼ ਵਿਚ ਆ ਗਏ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਾਡੇ ਕੋਲ ਸਟੇਅ ਦੀ ਕਾਪੀ ਹੈ ਅਤੇ ਜਿੰਨ੍ਹਾਂ ਚਿਰ ਸਾਨੂੰ ਸਟੇਅ ਮਿਲਿਆ ਹੋਇਆ ਹੈ ਉਨਾਂ ਚਿਰ ਅਸੀਂ ਰਸਤੇ ਨੂੰ ਖਾਲੀ ਨਹੀਂ ਕਰਾਂਗੇ | ਭਾਂਵੇਂ ਤੁਸੀ ਸਾਡੇ 'ਤੇ ਪਰਚੇ ਦਰਜ ਕਰ ਦਿਉ | ਇਸ ਉਪਰੰਤ ਪੁਲਿਸ ਦੇ ਤੇਵਰ ਨਰਮ ਹੋ ਗਏ | ਇਸ ਮੌਕੇ ਜੁੜੇ ਲੋਕਾਂ ਨੇ ਆਖਿਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਾਡੇ 'ਤੇ ਦਬਾਅ ਪਾਉਣਾ ਨਾ ਛੱਡਿਆ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਵਾਂਗੇ | ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਮਲਕੀਤ ਸਿੰਘ ਪੁੱਤਰ ਪੂਰਨ ਸਿੰਘ ਵਗੈਰਾ ਨੇ ਆਖਿਆ ਕਿ ਕੰਪਨੀ ਸਾਡੀ ਸਹਿਮਤੀ ਨਾਲ ਸਾਡੀ ਜ਼ਮੀਨ ਵਿਚੋਂ ਰੇਤਾ ਚੁੱਕ ਰਹੀ ਹੈ ਅਤੇ ਸਾਡੀ ਜ਼ਮੀਨ ਬੰਨ੍ਹ ਤੱਕ ਲੱਗਦੀ ਹੈ ਪਰ ਦਲੀਪ ਸਿੰਘ ਵਗੈਰਾ ਬੇਵਜ੍ਹਾ ਇਸ ਰਕਬੇ 'ਤੇ ਆਪਣਾ ਹੱਕ ਜਿਤਾ ਰਹੇ ਹਨ ਪਰ ਇਸ ਮਾਮਲੇ ਵਿਚ ਵੀ ਕੌਣ ਸੱਚਾ ਹੈ ਅਤੇ ਕੌਣ ਝੂਠਾ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ |

Ad Position 22
No active advertisement
ਪਿਛਲੀ ਖ਼ਬਰ ਆਪਣੇ ਹੀ ਟਰੈਕਟਰ ਥੱਲੇ ਆ ਕੇ ਪਿੰਡ ਭਾਮੀਆਂ ਦੇ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਬਿਜਲੀ ਕੱਟਾਂ ਨਾਲ ਮਚੀ ਹਾਹਾਕਾਰ ਮੁੱਲਾਂਪੁਰ ਦੇ ਖ਼ਪਤਕਾਰਾਂ ਨੇ ਰਾਤ ਦੇ ਹਨੇਰੇ 'ਚ ਮੰਡਲ ਦਾਖਾ ਦਾ ਕੀਤਾ ਘਿਰਾਓ
Ad Position 24