28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਮਾਜ ਸੇਵੀ ਅਵਿਨਾਸ਼ ਖੰਨਾ ਨੇ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੀ ਕੀਤੀ ਮਦਦ

Ad Position 21
No active advertisement
ਅਜੀਤ ਡੈਸਕ 19-04-2026
ਸਿੱਧਵਾਂ ਬੇਟ, 18 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਅਤੇ ਰਜਿੰਦਰ ਸ਼ਰਮਾ ਦੀ ਪ੍ਰੇਰਨਾਂ 'ਤੇ ਲਾਗਲੇ ਪਿੰਡ ਸਲੇਮਪੁਰਾ ਦੇ ਸਮਾਜਸੇਵੀ ਅਵਿਨਾਸ਼ ਖੰਨਾ (ਕਰਤਾਰਪੁਰ) ਵਾਲਿਆਂ ਨੇ ਪਿੰਡ ਸਲੇਮਪੁਰਾ ਅਤੇ ਪਿੰਡ ਖੁਰਸੈਦਪੁਰਾ ਨਾਲ ਸੰਬੰਧਿਤ ਦੋ ਪਰਿਵਾਰਾਂ ਦੀਆਂ ਬੇਟੀਆਂ ਨੂੰ ਅਲਮਾਰੀਆਂ, ਪੇਟੀਆਂ ਅਤੇ ਸਮਾਨ ਦੇਣ ਦੀ ਮੱਦਦ ਕੀਤੀ | ਇਸ ਤੋਂ ਪਹਿਲਾਂ ਉਹ ਨਗਰ ਦੇ ਗੁਰਦੁਆਰਾ ਨਾਨਕ ਨਿਵਾਸ, ਸ਼ਮਸ਼ਾਨਘਾਟ, ਪਿੰਡ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਅਤੇ ਦੁਰਗਾ ਮਾਤਾ ਮੰਦਿਰ ਨੂੰ ਸੇਵਾ ਦੇ ਰੂਪ ਵਿਚ ਨਕਦ ਮਾਇਆ ਭੇਟ ਕਰ ਚੁੱਕੇ ਹਨ | ਇਸ ਉੱਦਮ ਲਈ ਚੇਅਰਮੈਨ ਸਿੱਧਵਾਂ, ਸੁਖਵਿੰਦਰ ਸਿੰਘ ਸੁੱਖਾ ਚੌਧਰੀ ਨੇ ਸਮਾਜ ਸੇਵੀ ਅਵਿਨਾਸ਼ ਖੰਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਬਲਜਿੰਦਰ ਸਿੰਘ ਬੱਲੀ, ਮਹਿੰਦਰਪਾਲ ਸਿੰਘ ਮਾਨ, ਪਰਮਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਗਰੇਵਾਲ, ਡਾ. ਜਗਰੂਪ ਸਿੰਘ, ਹਾਕਮ ਸਿੰਘ ਫੌਜੀ, ਸੰਦੀਪ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਏ. ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ 24 ਘੰਟੇ ਬਿਜਲੀ ਸਪਲਾਈ ਵਾਲੇ ਪਿੰਡਾਂ ਵਿਚ 24 ਘੰਟੇ ਹੀ ਬਿਜਲੀ ਗੁੱਲ, ਲੋਕ ਪ੍ਰੇਸ਼ਾਨ
Ad Position 24