ਜਗਰਾਉਂ, 19 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਸਵਰਗਵਾਸੀ ਜਗਦੀਪ ਕੱਕੜ ਦੀ ਪੰਜਵੀਂ ਬਰਸੀ ਦੀ ਯਾਦ 'ਚ ਕੱਕੜ ਪਰਿਵਾਰ ਦੇ ਸਹਿਯੋਗ ਨਾਲ ਹੱਡੀਆਂ, ਨੱਕ, ਕੰਨ, ਗਲੇ ਚਮੜ੍ਹੀ ਅਤੇ ਜਨਰਲ ਰੋਗਾਂ ਦਾ ਮੁਫ਼ਤ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਜਗਰਾਉਂ ਲਗਾਇਆ ਗਿਆ | ਇਹ ਕੈਂਪ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿਚ ਵੱਖ ਵੱਖ ਰੋਗਾਂ ਦੇ ਮਾਹਿਰ ਸੀ.ਐੱਮ.ਸੀ ਡਾਕਟਰਾਂ ਦੇ ਟੀਮ ਵਲੋਂ 172 ਮਰੀਜ਼ਾਂ ਦਾ ਚੈੱਕਅੱਪ ਕਰਕੇ ਲੋੜਵੰਦਾਂ ਨੂੰ ਮੌਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ 32 ਮਰੀਜ਼ਾਂ ਦਾ ਸ਼ੂਗਰ ਚੈੱਕਅੱਪ ਟੈਸਟ ਵੀ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਦਾ ਫਾਇਦਾ ਲੋੜਵੰਦ ਵਿਅਕਤੀ ਉਠਾ ਰਹੇ ਹਨ | ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੀ.ਐੱਮ.ਸੀ. ਹਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਲੋਕ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪਾਂ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਆਮ ਜਨਤਾ ਨੂੰ ਸਿਹਤ ਸਹੂਲਤਾਂ ਮਿਲ ਸਕਣ | ਇਸ ਮੌਕੇ ਸੁਸਾਇਟੀ ਦੇ ਵਾਈਸ ਚੇਅਰਮੈਨ ਕੰਵਲ ਕੱਕੜ, ਸੁਖਜਿੰਦਰ ਸਿੰਘ ਢਿੱਲੋਂ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਗੋਪਾਲ ਗੁਪਤਾ, ਆਰ.ਕੇ. ਗੋਇਲ, ਪ੍ਰੇਮ ਬਾਂਸਲ, ਅਨਿਲ ਮਲਹੋਤਰਾ, ਰਜੀਵ ਮਿੱਤਲ, ਕਪਲ ਸ਼ਰਮਾ ਤੋਂ ਇਲਾਵਾ ਕੱਕੜ ਪਰਿਵਾਰ ਦੇ ਮੈਂਬਰ ਹਾਜ਼ਰ ਸਨ |