ਜਗਰਾਉਂ, 22 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਗਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਰਜਿ: ਜਗਰਾਉਂ ਵਲੋਂ ਵਿਸ਼ਵ ਧਰਤੀ ਦਿਵਸ 'ਤੇ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ, ਵੱਖ-ਵੱਖ ਸੰਸਥਾਵਾਂ, ਸਨਮਤੀ ਵਿਮਲ ਜੈਨ, ਸਵਾਮੀ ਰੂਪ ਚੰਦ ਜੈਨ, ਸ੍ਰੀਮਤੀ ਤਾਰਾ ਦੇਵੀ ਜਿੰਦਲ, ਲਾਜਪਤ ਰਾਏ ਕੰਨਿਆ ਵਿਦਿਆਲਿਆ, ਰੂਪ ਵਾਟਿਕਾ, ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲਾਂ ਦੇ ਵਿਦਿਆਰਥੀਆਂ ਨਾਲ ਮਿਲ ਕੇ ਵਾਤਾਵਰਨ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਕਮੇਟੀ ਪਾਰਕ ਤੋਂ ਸ਼ੁਰੂ ਕਰਕੇ ਝਾਂਸੀ ਚੌਂਕ, ਕਲਿਆਣੀ ਹਸਪਤਾਲ, ਕਮਲ ਚੌਂਕ 'ਚੋਂ ਹੁੰਦੀ ਹੋਈ ਵਾਪਿਸ ਕਮੇਟੀ ਪਾਰਕ ਜਗਰਾਉਂ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਸਮੇਂ ਵੱਖ-ਵੱਖ ਸ਼ਖ਼ਸੀਅਤਾਂ ਨੇ ਵਿਸ਼ਵ ਧਰਤੀ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਰੂਪ ਵਿਚ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਵਿਸ਼ਵ ਧਰਤੀ ਦਿਵਸ 'ਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਸਾਫ਼ ਸੁਥਰਾ ਹੋ ਸਕੇ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹਵਾ, ਪਾਣੀ, ਧਰਤੀ ਆਦਿ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ | ਉਨ੍ਹਾਂ ਕਿਹਾ ਕਿ ਦਰੱਖ਼ਤਾਂ ਦੀ ਕਟਾਈ ਕਾਰਨ ਧਰਤੀ 'ਤੇ ਤਪਸ਼ ਵਧ ਰਹੀ ਹੈ ਤੇ ਅਸੀਂ ਅਨੇਕਾਂ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਰਹੇ ਹਾਂ, ਇਸ ਲਈ ਵਾਤਾਵਰਨ ਦੀ ਸੰਭਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ | ਇਸ ਮੌਕੇ ਬੁਲਾਰਿਆਂ ਵਲੋਂ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਹਾਰ ਸ਼ਿੰਗਾਰ ਅਤੇ ਲੈਮਨ ਗਰਾਸ ਦੇ ਬੂਟੇ ਵੀ ਵੰਡੇ ਗਏ | ਰੈਲੀ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ | ਇਸ ਮੌਕੇ ਕਰਨ ਸਿੰਗਲਾ ਬਲੱਡ ਬੈਂਕ, ਲੋਕ ਸੇਵਾ ਸੁਸਾਇਟੀ, ਕਰ ਭਲਾ ਹੋ ਭਲਾ ਸੰਸਥਾ ਵਲੋਂ ਵਿਦਿਆਰਥੀਆਂ ਲਈ ਖਾਣ-ਪੀਣ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਹਰਿੰਦਰਜੀਤ ਸਿੰਘ ਭੁੱਲਰ ਵਲੋਂ ਆਪਣੇ ਪੋਤਰੇ ਗੁਰਅਜੀਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ 100 ਬੂਟੇ ਅਤੇ ਅਕਾਸ਼ ਸਿੰਘ ਜਗਰਾਉਂ ਵਲੋਂ 100 ਬੂਟੇ ਵਿਦਿਆਰਥੀਆਂ ਨੂੰ ਵੰਡੇ ਗਏ | ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਸਤਪਾਲ ਸਿੰਘ ਦੇਹੜਕਾ, ਲਖਵਿੰਦਰ ਧੰਜਲ ਅਤੇ ਕੰਚਨ ਗੁਪਤਾ ਵਲੋਂ ਸਾਰੇ ਸਕੂਲਾਂ, ਸਾਰੇ ਦਾਨੀ ਸੱਜਣਾਂ, ਸਾਰੀਆਂ ਸੰਸਥਾਵਾਂ ਅਤੇ ਰੋਡ ਸ਼ੋਅ ਵਿਚ ਸ਼ਾਮਿਲ ਹੋਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰਾਜੇਸ਼ਇੰਦਰ ਸਿੰਘ ਸਿੱਧੂ, ਕੈਪਟਨ ਨਰੇਸ਼ ਵਰਮਾ, ਡਾ: ਰਜਿੰਦਰ ਸ਼ਰਮਾ, ਸਾਬਕਾ ਈ.ਓ. ਮਨੋਹਰ ਸਿੰਘ, ਰਜਿੰਦਰ ਜੈਨ, ਮਨੋਹਰ ਸਿੰਘ ਟੱਕਰ, ਸ਼ਸ਼ੀ ਜੈਨ, ਰਜਿੰਦਰ ਜੈਨ ਕਾਕਾ, ਸ: ਹਰਨਰਾਇਣ ਸਿੰਘ, ਟੋਨੀ ਵਰਮਾ, ਸੁਨੀਲ ਮੱਕੜ, ਸੇਵਾਮੁਕਤ ਲੈਕਚਰਾਰ ਗੁਰਪ੍ਰੀਤ ਸਿੰਘ, ਸ: ਨਵਨੀਤ ਸਿੰਘ ਤੇ ਹੋਰ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ | ਇਸ ਮੌਕੇ ਕੁਦਰਤ ਦੇ ਰਾਖੇ ਟਰੱਸਟ, ਦਿਵਿਆ ਯੋਗਸ਼ਾਲਾ, ਬਲੱਡ ਸੇਵਾ ਪਰਿਵਾਰ, ਗੁਰੂ ਨਾਨਕ ਸਹਾਰਾ ਸੁਸਾਇਟੀ, ਸ੍ਰੀ ਬਾਲਾ ਜੀ ਸੇਵਾ ਦਲ ਦੇ ਮੈਂਬਰ, ਪ੍ਰਧਾਨ ਅਰੁਣ ਗਿੱਲ, ਸੁੱਖ ਜਗਰਾਉਂ, ਸਾਹਿਲ ਗੁਪਤਾ, ਕੁਲਵੰਤ ਸਹੋਤਾ, ਰੋਹਿਤ ਅਰੋੜਾ, ਵਿਸ਼ਾਲ ਸ਼ਰਮਾ, ਏ.ਐੱਸ.ਆਈ. ਹਰਪਾਲ ਸਿੰਘ, ਬੌਬੀ ਭੰਡਾਰੀ, ਪਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |