30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰਾਏਕੋਟ ਦਾਣਾ ਮੰਡੀ ਦਾ 'ਆਪ' ਦੇ ਕਿਸਾਨ ਵਿੰਗ ਸੂਬਾ ਪ੍ਰਧਾਨ ਸਿੱਧੂ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 23-04-2026
ਰਾਏਕੋਟ, 22 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦਾਣਾ ਮੰਡੀ ਦਾ ਅੱਜ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਵਲੋਂ ਦੌਰਾ ਕੀਤਾ ਗਿਆ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਸਮੇਤ ਆਏ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਆਦਿ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ |
ਇਸ ਮੌਕੇ ਆੜ੍ਹਤੀਆਂ ਨੇ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾਂ ਨਾ ਦੇਣ ਅਤੇ ਖ਼ਰੀਦ ਏਜੰਸੀ ਵਲੋਂ ਕਣਕ ਦੀ ਖ਼ਰੀਦ ਲਈ ਬਾਰਦਾਨਾ ਨਾ ਦੇ ਕੇ ਝੋਨੇ ਦੇ ਸੀਜ਼ਨ ਲਈ ਸਟੋਰ ਕਰਨ ਦਾ ਦੋਸ਼ ਲਗਾਇਆ, ਉੱਥੇ ਮੰਡੀ ਵਿਚ ਲਿਫਟਿੰਗ ਹੋਰ ਤੇਜ਼ ਕਰਨ ਦੀ ਮੰਗ ਕੀਤੀ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਦੇ ਪ੍ਰਬੰਧਾਂ ਵਿਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਅਤੇ ਕਣਕ ਦੀ ਖ਼ਰੀਦ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਕਿਸਾਨ ਬਿਨ੍ਹਾਂ ਕਿਸੇ ਸਮੱਸਿਆ ਦੇ ਆਪਣੀ ਫ਼ਸਲ ਵੇਚ ਕੇ ਛੇਤੀ ਫਰੀ ਹੋ ਰਹੇ ਹਨ, ਸਗੋਂ ਲਿਫਟਿੰਗ ਤੇ ਬਾਰਦਾਨੇ ਦੀ ਕਮੀ ਵੀ ਜਲਦ ਦੂਰ ਕਰ ਦਿੱਤੀ ਜਾਵੇਗੀ, ਉੱਥੇ ਹੀ ਕਣਕ ਦੀ ਖ਼ਰੀਦ ਲਈ ਬਾਰਦਾਨਾਂ ਨਾ ਦੇ ਕੇ ਝੋਨੇ ਦੇ ਸੀਜ਼ਨ ਲਈ ਸਟੋਰ ਕਰਨ ਵਾਲੇ ਖ਼ਰੀਦ ਏਜੰਸੀ ਅਧਿਕਾਰੀਆਂ ਦੀ ਜਾਂਚ ਕੀਤੀ ਜਾਵੇਗੀ | ਇਸ ਮੌਕੇ ਗੁਰਜੀਤ ਸਿੰਘ ਗਿੱਲ ਸਟੇਟ ਸਕੱਤਰ ਤੇ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਗੁਰਪਾਲ ਸਿੰਘ ਜੰਡ ਪ੍ਰਧਾਨ ਕਿਸਾਨ ਵਿੰਗ 'ਆਪ' ਜ਼ਿਲ੍ਹਾ ਲੁਧਿਆਣਾ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਚੇਅਰਮੈਨ ਸਤਿੰਦਰ ਸਿੰਘ ਸ਼ਿੰਦਾ ਕਲਸੀਆਂ ਸਟੇਟ ਸਕੱਤਰ, ਰਵਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ, ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ, ਸੰਦੀਪ ਸਿੰਘ, ਕਾਕਾ ਸਿੰਘ ਰਾਏਕੋਟ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀਆਂ ਵਲੋਂ ਭਰਵਾਂ ਸਵਾਗਤ, ਲੱਡੂ ਵੰਡੇ ਨਵਦੀਪ ਗਰੇਵਾਲ ਜਗਰਾਉਂ ਦਿਹਾਤੀ ਕਾਂਗਰਸ ਅਤੇ ਹਰਪ੍ਰੀਤ ਧਾਲੀਵਾਲ ਜਗਰਾ... ਅਗਲੀ ਖ਼ਬਰ ਵਿਸ਼ਵ ਧਰਤੀ ਦਿਵਸ 'ਤੇ ਗ੍ਰੀਨ ਪੰਜਾਬ ਮਿਸ਼ਨ ਵਲੋਂ ਜਗਰਾਉਂ ਦੇ ਵੱਖ-ਵੱਖ ਚੌਕਾਂ 'ਚ ਵਾਤਾਵਰਨ ਸੰਬੰਧੀ ਕੱਢੀ ਜਾਗਰੂਕਤਾ...
Ad Position 24