30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਾਂਗਰਸੀਆਂ ਵਲੋਂ ਭਰਵਾਂ ਸਵਾਗਤ, ਲੱਡੂ ਵੰਡੇ ਨਵਦੀਪ ਗਰੇਵਾਲ ਜਗਰਾਉਂ ਦਿਹਾਤੀ ਕਾਂਗਰਸ ਅਤੇ ਹਰਪ੍ਰੀਤ ਧਾਲੀਵਾਲ ਜਗਰਾਉਂ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 23-04-2026
ਜਗਰਾਉਂ, 22 ਅਪ੍ਰੈਲ (ਗੁਰਦੀਪ ਸਿੰਘ ਮਲਕ)-ਸੂਬੇ 'ਚ ਸੰਗਠਨ ਸਿਰਜਣਾ ਮੁਹਿੰਮ ਤਹਿਤ ਕਾਂਗਰਸ ਵਲੋਂ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਧਾਲੀਵਾਲ ਤੇ ਨੌਜਵਾਨ ਆਗੂ ਨਵਦੀਪ ਸਿੰਘ ਗਰੇਵਾਲ ਨੂੰ ਦੁਬਾਰਾ ਕ੍ਰਮਵਾਰ ਬਲਾਕ ਕਾਂਗਰਸ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਜਿਸ ਨਾਲ ਇਹ ਦੋਵੇਂ ਆਗੂ ਦੁਬਾਰਾ ਬਲਾਕ ਪ੍ਰਧਾਨ ਨਿਯੁਕਤ ਹੋਏ ਹਨ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਇਸ ਸਬੰਧ ਵਿਚ ਨਿਯੁਕਤੀ ਪੱਤਰ ਜਾਰੀ ਕੀਤਾ ਹੈ | ਇੰਨ੍ਹਾਂ ਨਿਯੁਕਤੀਆਂ ਮਗਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਹੇਠ ਲੱਡੂ ਵੰਡ ਕੇ ਹਾਈਕਮਾਨ ਦਾ ਇੰਨ੍ਹਾਂ ਨਿਯੁਕਤੀਆਂ ਲਈ ਧੰਨਵਾਦ ਕੀਤਾ ਗਿਆ | ਸੋਨੀ ਗਾਲਿਬ ਨੇ ਇਸ ਸਮੇਂ ਆਖਿਆ ਕਿ ਬਤੌਰ ਬਲਾਕ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਅਤੇ ਬਤੌਰ ਬਲਾਕ ਦੇ ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਦੀ ਕਾਰਗੁਜ਼ਾਰੀ ਬੜੀ ਬਿਹਤਰ ਰਹੀ ਹੈ | ਇੰਨ੍ਹਾਂ ਦੀ ਪ੍ਰਧਾਨਗੀ ਸਮੇਂ ਆਈ ਲੋਕ ਸਭਾ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਧੀਆ ਵੋਟਾਂ ਜਗਰਾਉਂ ਹਲਕੇ ਤੋਂ ਲੀਡ ਲੈ ਕੇ ਚੋਣ ਜਿੱਤੇ | ਇਸੇ ਤਰ੍ਹਾਂ ਪੰਚਾਇਤੀ ਚੋਣਾਂ, ਜਿਨ੍ਹਾਂ ਵਿਚ ਪਿੱਛੇ ਜਿਹੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਮਿਲ ਹਨ, ਵਿਚ ਕਾਂਗਰਸ ਪਾਰਟੀ ਦੀ ਬਿਹਤਰੀਨ ਕਾਰਗੁਜ਼ਾਰੀ ਰਹੀ | ਉਨ੍ਹਾਂ ਨਿਯੁਕਤੀਆਂ ਲਈ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਇਲਾਵਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦਾ ਵੀ ਧੰਨਵਾਦ ਕੀਤਾ | ਸੋਨੀ ਗਾਲਿਬ ਨੇ ਕਿਹਾ ਕਿ ਇੰਨ੍ਹਾਂ ਬਲਾਕ ਪ੍ਰਧਾਨਾਂ ਨਾਲ ਸਾਰੀ ਟੀਮ ਆਗਾਮੀ ਵਿਧਾਨ ਸਭਾ ਤੇ ਉਸ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਵਿਚ ਵੀ ਬਿਹਤਰ ਨਤੀਜੇ ਦੇਣ ਲਈ ਤਨਦੇਹੀ ਨਾਲ ਕੰਮ ਕਰੇਗੀ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਨਜਿੰਦਰ ਸਿੰਘ ਡੱਲਾ, ਸਿਮਰਨ ਮੱਲ੍ਹਾ, ਸਵਰਨ ਸਿੰਘ ਭੁੱਲਰ, ਸਤਿੰਦਰਜੀਤ ਤਤਲਾ, ਸਰਬਜੀਤ ਸਿੰਘ ਖਹਿਰਾ, ਗੁਰਜੀਤ ਸਿੰਘ ਗੀਟਾ, ਕੌਂਸਲਰ ਵਿਕਰਮ ਜੱਸੀ, ਬਲਵੰਤ ਸਿੰਘ ਰਸੂਲਪੁਰ, ਮੈਨੇਜਰ ਬਲਬੀਰ ਸਿੰਘ ਨੇ ਵੀ ਦੋਹਾਂ ਪ੍ਰਧਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਵਦੀਪ ਗਰੇਵਾਲ ਜਗਰਾਉਂ ਦਿਹਾਤੀ ਕਾਂਗਰਸ ਅਤੇ ਹਰਪ੍ਰੀਤ ਧਾਲੀਵਾਲ ਜਗਰਾਉਂ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਰਾਏਕੋਟ ਦਾਣਾ ਮੰਡੀ ਦਾ 'ਆਪ' ਦੇ ਕਿਸਾਨ ਵਿੰਗ ਸੂਬਾ ਪ੍ਰਧਾਨ ਸਿੱਧੂ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
Ad Position 24