30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਇਯਾਲੀ ਨੂੰ ਪੰਥਕ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਏ ਜਾਣਾ ਹਲਕੇ ਲਈ ਮਾਣ ਵਾਲੀ ਗੱਲ-ਧਾਲੀਵਾਲ, ਗਿੱਲ ਕੋਟਲੀ

Ad Position 21
No active advertisement
ਅਜੀਤ ਡੈਸਕ 23-04-2026
ਹੰਬੜਾਂ, 22 ਅਪ੍ਰੈਲ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ਸਬੰਧੀ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਨਿਭਾਏ ਗਏ ਅਹਿਮ ਰੋਲ ਅਤੇ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਵਿਧਾਇਕ ਇਯਾਲੀ ਨੂੰ ਕਨਵੀਨਰ ਲਗਾਏ ਜਾਣ ਨਾਲ ਸ: ਇਯਾਲੀ ਦਾ ਕੱਦ ਸਿਆਸੀ ਪੱਧਰ ਤੇ ਹੋਰ ਉੱਚਾ ਹੋਇਆ ਹੈ ਤੇ ਉਨ੍ਹਾਂ ਦਾ ਕਨਵੀਨਰ ਬਣਨਾ ਹਲਕਾ ਦਾਖਾ ਲਈ ਮਾਣ ਵਾਲੀ ਗੱਲ ਹੈ, ਜਿਸ ਨਾਲ ਹਲਕੇ 'ਚ ਉਨ੍ਹਾਂ ਦਾ ਹੋਰ ਮਾਣ ਵਧਿਆ ਹੈ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਸ: ਇਯਾਲੀ ਨੂੰ ਪੰਥਕ ਤਾਲਮੇਲ ਕਮੇਟੀ ਦੇ ਕਨਵੀਨਰ ਬਣਨ 'ਤੇ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਪੰਥਕ ਹਲਕਾ ਗਿਣਿਆ ਜਾਂਦਾ ਹੈ ਤੇ ਇਥੋਂ ਵਿਧਾਇਕ ਸ: ਇਯਾਲੀ ਵਲੋਂ ਪੰਥਕ ਧਿਰਾਂ ਨੂੰ ਇਕੱਠ ਕੀਤੇ ਜਾਣ ਦੀ ਗੱਲ ਕਰਨ ਦਾ ਮੁੱਢ ਬੰਨਿ੍ਹਆਂ ਗਿਆ ਸੀ, ਜਿਸ ਨੂੰ ਬੂਰ ਪਿਆ ਹੈ ਤੇ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਤੇ ਚੱਲਦਿਆਂ ਆਪਣੀ ਡਿਊਟੀ ਨੂੰ ਨਿਭਾਏ ਜਾਣ 'ਚ ਅਹਿਮ ਰੋਲ ਅਦਾ ਕੀਤਾ ਹੈ, ਜਿਸ ਲਈ ਪੰਥਕ ਧਿਰਾਂ 'ਚ ਅਤੇ ਹਲਕਾ ਦਾਖਾ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਰਕਲ ਪ੍ਰਧਾਨ ਧਾਲੀਵਾਲ ਅਤੇ ਸਾਬਕਾ ਸਰਪੰਚ ਗਿੱਲ ਕੋਟਲੀ ਨੇ ਕਿਹਾ ਕਿ ਪੰਥਕ ਧਿਰਾਂ ਦੇ ਇਕੱਠੇ ਹੋਣ ਨਾਲ ਸੂਬੇ ਅੰਦਰ 2027 'ਚ ਨਵਾਂ ਮੋੜ ਆਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਾਕੀ ਪੰਥਕ ਧਿਰਾਂ ਨਾਲ ਮਿਲਕੇ ਮਜ਼ਬੂਤ ਦਾਅਵੇਦਾਰੀ ਵਜੋਂ ਅੱਗੇ ਆਵੇਗੀ ਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਪੰਥਕ ਮਸਲਿਆਂ ਦਾ ਹੱਲ ਨਿਕਲ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਕੋਟ ਖ਼ਾਲਸਾ ਵਿਖੇ ਅੱਗ ਲੱਗਣ ਨਾਲ ਸਵਾ ਚਾਰ ਏਕੜ ਕਣਕ ਤੇ ਸਾਢੇ ਚਾਰ ਏਕੜ ਨਾੜ ਸੜ ਕੇ ਸੁਆਹ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿਘ ਵਲੋਂ 15 ਲੋੜਵੰਦ ਪਰਿਵਾਰਾਂ ਨੂੰ ਮਨਜ਼ੂਰੀ ਪ...
Ad Position 24