30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੋਟ ਖ਼ਾਲਸਾ ਵਿਖੇ ਅੱਗ ਲੱਗਣ ਨਾਲ ਸਵਾ ਚਾਰ ਏਕੜ ਕਣਕ ਤੇ ਸਾਢੇ ਚਾਰ ਏਕੜ ਨਾੜ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 23-04-2026
ਛੇਹਰਟਾ, 22 ਅਪ੍ਰੈਲ (ਪੱਤਰ ਪ੍ਰੇਰਕ)-ਕੋਟ ਖਾਲਸਾ ਵਿਖੇ ਕੁਝ ਗਰੀਬ ਕਿਸਾਨਾਂ ਦੀ ਕਰੀਬ ਸਵਾ ਚਾਰ ਏਕੜ ਕਣਕ ਦੀ ਫਸਲ ਤੇ ਸਾਢੇ ਚਾਰ ਏਕੜ ਕਣਕ ਦਾ ਨਾੜ ਸੜ ਜਾਣ ਸੰਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਸੰਘਰਸ਼ ਕਮੇਟੀ ਕੋਟ ਖਾਲਸਾ ਦੇ ਪ੍ਰਧਾਨ ਜਥੇਦਾਰ ਮੇਜਰ ਸਿੰਘ ਸਰਕਾਰੀਆ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਕੋਟ ਖਾਲਸਾ ਵਿਖੇ ਕਿਸਾਨਾਂ ਵਲੋਂ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਨਾਲ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ, ਉਨ੍ਹਾਂ ਦੱਸਿਆ ਕਿ ਕੋਟ ਖਾਲਸਾ ਵਾਸੀ ਕਿਸਾਨ ਪਲਵਿੰਦਰ ਸਿੰਘ ਦੀ ਇੱਕ ਏਕੜ ਕਣਕ, ਪਲਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਦੀ ਡੇਢ ਏਕੜ ਕਣਕ, ਹਰਭਜਨ ਸਿੰਘ ਨੰਬਰਦਾਰ ਦੀ 6 ਕਨਾਲ ਕਣਕ, ਸੰਪੂਰਨ ਸਿੰਘ ਤੇ ਜਜਬੀਰ ਸਿੰਘ ਦੀ ਅੱਧਾ-ਅੱਧਾ ਏਕੜ ਖੜ੍ਹੀ ਕਣਕ ਦੀ ਫਸਲ ਤੇ ਕਰੀਬ ਸਾਢੇ ਚਾਰ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ | ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ | ਮੇਜਰ ਸਿੰਘ ਸਰਕਾਰੀਆ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅੱਗ ਲੱਗਣ ਨਾਲ ਕਣਕ ਸੜ ਜਾਣ ਵਾਲੇ ਪੀੜਤ ਕਿਸਾਨਾਂ ਦੀ ਭਰਪਾਈ ਲਈ ਪੰਜਾਬ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਪ੍ਰਤੀ ਏਕੜ 60 ਹਜ਼ਾਰ ਰੁਪਏ ਤੁਰੰਤ ਮੁਆਵਜ਼ਾ ਦੇਵੇ ਤਾਂ ਜੋ ਪੀੜਤ ਕਿਸਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚਲਾ ਸਕਣ | ਇਸ ਮੌਕੇ ਹਰਸਿਮਰਨਦੀਪ ਸਿੰਘ ਸੰਧੂ, ਹਰਭਜਨ ਸਿੰਘ, ਪੂਰਨ ਸਿੰਘ, ਰਮਨਦੀਪ ਸਿੰਘ, ਜੱਜਬੀਰ ਸਿੰਘ, ਅਮਨਦੀਪ ਸਿੰਘ, ਦਿਲਬਾਗ ਸਿੰਘ, ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ!

Ad Position 22
No active advertisement
ਪਿਛਲੀ ਖ਼ਬਰ ਜੰਗ ਨਾਲ ਗਰੀਬੀ ਵਧਦੀ ਹੈ ਤੇ, ਸ਼ਾਂਤੀ ਨਾਲ ਖੁਸ਼ਹਾਲੀ ਆਉਂਦੀ ਹੈ: ਮਾਨ <br/> ਅਗਲੀ ਖ਼ਬਰ ਇਯਾਲੀ ਨੂੰ ਪੰਥਕ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਏ ਜਾਣਾ ਹਲਕੇ ਲਈ ਮਾਣ ਵਾਲੀ ਗੱਲ-ਧਾਲੀਵਾਲ, ਗਿੱਲ ਕੋਟਲੀ
Ad Position 24