30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜੰਗ ਨਾਲ ਗਰੀਬੀ ਵਧਦੀ ਹੈ ਤੇ, ਸ਼ਾਂਤੀ ਨਾਲ ਖੁਸ਼ਹਾਲੀ ਆਉਂਦੀ ਹੈ: ਮਾਨ <br/>

Ad Position 21
No active advertisement
ਅਜੀਤ ਡੈਸਕ 23-04-2026
ਅੰਮਿ੍ਤਸਰ, 22 ਅਪ੍ਰੈਲ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਵਲੋਂ ਈਰਾਨ, ਅਮਰੀਕਾ ਅਤੇ ਇਸਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੇ ਯਤਨ ਦੁਨੀਆ 'ਚ ਸ਼ਾਂਤੀ ਲਈ ਬਹੁਤ ਜ਼ਰੂਰੀ ਹਨ | ਅੰਮਿ੍ਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਅਗਵਾਈ, ਖਾਸ ਕਰਕੇ ਅਸੀਮ ਮੁਨੀਰ, ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਰਗੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ | ਸ: ਮਾਨ ਨੇ ਕਿਹਾ ਕਿ ਪੰਜਾਬ ਲਈ ਸ਼ਾਂਤੀ ਸਿਰਫ਼ ਇਕ ਵਿਚਾਰ ਨਹੀਂ, ਸਗੋਂ ਆਰਥਿਕ ਤੌਰ 'ਤੇ ਬਹੁਤ ਜ਼ਰੂਰੀ ਹੈ | ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਮੁੜ ਸ਼ੁਰੂ ਹੁੰਦਾ ਹੈ, ਤਾਂ ਪੰਜਾਬ ਦੇ ਉਦਯੋਗਾਂ ਅਤੇ ਵਪਾਰ ਨੂੰ ਵੱਡਾ ਲਾਭ ਹੋ ਸਕਦਾ ਹੈ | ਮਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਵਰਗੇ ਸਰਹੱਦੀ ਖੇਤਰਾਂ ਨੂੰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸ਼ਾਂਤੀ, ਵਪਾਰ ਅਤੇ ਆਰਥਿਕ ਸਹਿਯੋਗ ਹੀ ਪੰਜਾਬ ਅਤੇ ਪੂਰੇ ਖੇਤਰ ਦਾ ਭਵਿੱਖ ਹਨ | ਜੰਗ ਨਾਲ ਗਰੀਬੀ ਵਧਦੀ ਹੈ, ਜਦਕਿ ਸ਼ਾਂਤੀ ਨਾਲ ਖੁਸ਼ਹਾਲੀ ਆਉਂਦੀ ਹੈ, ਇਸ ਲਈ ਸਾਰੇ ਦੇਸ਼ਾਂ ਨੂੰ ਸ਼ਾਂਤੀ ਦੇ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਹਰਪਾਲ ਸਿੰਘ ਬਲੇਰ, ਬਲਵਿੰਦਰ ਸਿੰਘ ਕਾਲਾ, ਜਸਬੀਰ ਸਿੰਘ ਬਚੜੇ, ਤਜਿੰਦਰ ਸਿੰਘ ਦਿਓਲ, ਹਰਮਨਦੀਪ ਸਿੰਘ ਸੁਲਤਾਨਵਿੰਡ, ਹਰਜੀਤ ਸਿੰਘ ਮੀਆਂਪੁਰ, ਬੀਬੀ ਮਨਦੀਪ ਕੌਰ, ਰਵੀਸ਼ੇਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਰਾਲਾ ਵਿਖੇ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ <br/> ਅਗਲੀ ਖ਼ਬਰ ਕੋਟ ਖ਼ਾਲਸਾ ਵਿਖੇ ਅੱਗ ਲੱਗਣ ਨਾਲ ਸਵਾ ਚਾਰ ਏਕੜ ਕਣਕ ਤੇ ਸਾਢੇ ਚਾਰ ਏਕੜ ਨਾੜ ਸੜ ਕੇ ਸੁਆਹ <br/>
Ad Position 24