ਜੋਧਾਂ, 24 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਬੀਤੀ ਦਿਨ ਕਸਬਾ ਅਜੀਤਵਾਲ ਦੇ ਨਜ਼ਦੀਕ ਇਕ ਸੜਕ ਹਾਦਸੇ ਵਿਚ ਪਿੰਡ ਗੁੱਜਰਵਾਲ ਦੇ ਨੌਜਵਾਨ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ¢ ਇਸ ਸਬੰਧੀ ਜਗਦੇਵ ਸਿੰਘ ਪੱਪੂ ਧਾਲੀਵਾਲ ਨੇ ਦੱਸਿਆ ਕਿ ਭਵਜੀਤ ਸਿੰਘ ਵਿੱਕੀ (31) ਆਪਣੀ ਪਤਨੀ ਪਰਮਜੀਤ ਕੌਰ (29) ਅਤੇ ਬੇਟੇ ਨਾਲ ਆਪਣੀ ਰਿਸ਼ਤੇਦਾਰੀ ਵਿਚ ਜਾ ਰਿਹਾ ਸੀ¢ ਜਦੋਂ ਉਹ ਕਸਬਾ ਅਜੀਤਵਾਲ ਨਜ਼ਦੀਕ ਪੁੱਜੇ ਤਾਂ ਇਕ ਟਰੱਕ ਨੇ ਗ਼ਲਤ ਪਾਸਿਓਾ ਆ ਕੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਭਵਜੀਤ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੀ ਮੌਤ ਹੋ ਗਈ¢ ਦੁਰਘਟਨਾ ਸਮੇਂ ਇਨ੍ਹਾਂ ਦਾ 6 ਸਾਲ ਦਾ ਮਾਸੂਮ ਬੱਚਾ ਹਰਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦਾ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ¢ ਪਿੰਡ ਗੁੱਜਰਵਾਲ ਵਿਖੇ ਹੋਏ ਭਵਜੀਤ ਸਿੰਘ ਅਤੇ ਪਰਮਜੀਤ ਕੌਰ ਦੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਸਕੇ ਸੰਬੰਧੀਆਂ ਨੇ ਅੰਤਿਮ ਵਿਦਾਇਗੀ ਦਿੱਤੀ¢ ਇਸ ਦੁੱਖ ਦੀ ਘੜੀ ਵਿਚ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਦਾਖਾ, ਜਸਕਰਨ ਸਿੰਘ ਦਿਉਲ ਇੰਚਾਰਜ ਹਲਕਾ ਦਾਖਾ, ਸਰਪੰਚ ਹਰਦੀਪ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਧਾਲੀਵਾਲ, ਜਥੇਦਾਰ ਜਗਰੂਪ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਮਾ ਮਨਦੀਪ ਸਿੰਘ, ਸੂਬੇਦਾਰ ਰਣਧੀਰ ਸਿੰਘ, ਅਵਤਾਰ ਸਿੰਘ ਤਾਰੀ, ਛਿੰਦਰਪਾਲ ਸਿੰਘ ਆਦਿ ਨੇ ਧਾਲੀਵਾਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ¢