26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜਨਗਣਨਾ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਕੈਂਪ ਦਾ ਦੂਜਾ ਪੜਾਅ ਸਫ਼ਲਤਾਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 26-04-2026
ਰਾਏਕੋਟ, 25 ਅਪ੍ਰੈਲ (ਸੁਸ਼ੀਲ)-ਰਾਏਕੋਟ ਗ੍ਰਾਮੀਣ ਖੇਤਰ ਵਿਚ ਆਗਾਮੀ ਜਨਗਣਨਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਈ ਗਈ ਤਿੰਨ ਰੋਜ਼ਾ ਸਿਖਲਾਈ ਕੈੈਂਪ ਦਾ ਦੂਜਾ ਬੈਚ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਿਆ | ਸਥਾਨਕ ਐੱਸ.ਡੀ.ਐੱਮ. ਦਫ਼ਤਰ ਰਾਏਕੋਟ ਦੇ ਮੀਟਿੰਗ ਹਾਲ ਅਤੇ ਸਵਾਮੀ ਗੰਗਾਗਿਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ | ਇਸ ਟ੍ਰੇਨਿੰਗ ਕੈਂਪ ਵਿਚ ਜਨਗਣਨਾ ਵਿੱਚ ਡਿਊਟੀ ਨਿਭਾਅ ਰਹੇ ਵੱਡੀ ਗਿਣਤੀ ਕਰਮਚਾਰੀਆਂ ਵਲੋਂ ਭਾਗ ਲਿਆ ਗਿਆ | ਇਸ ਸਿਖਲਾਈ ਕੈਂਪ ਦੌਰਾਨ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਦੇ ਕੰਮ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਮੋਬਾਈਲ ਐਪਲੀਕੇਸ਼ਨ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ | ਟ੍ਰੇਨਰਾਂ ਵਲੋਂ ਪ੍ਰਯੋਗਿਕ ਤਰੀਕੇ ਨਾਲ ਐਪ ਦੀ ਵਰਤੋਂ ਸਮਝਾਈ ਗਈ ਤਾਂ ਜੋ ਫੀਲਡ ਵਿਚ ਡਾਟਾ ਇਕੱਠਾ ਕਰਦੇ ਸਮੇਂ ਕਰਮਚਾਰੀਆਂ ਨੂੰ ਕਿਸੇ ਵੀ ਤਕਨੀਕੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਡੀ.ਐੱਮ. ਰਾਏਕੋਟ ਸ੍ਰੀ ਰਮਨਜੀਤ ਨੇ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਆਪਣੀ ਡਿਊਟੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ | ਸਮੂਹ ਸਟਾਫ਼ ਵਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਦੇਸ਼ ਦੇ ਇਸ ਅਹਿਮ ਕਾਰਜ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣਗੇ | ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਲੜੀ ਤਹਿਤ ਹੁਣ ਤੀਜੇ ਬੈਂਚ ਦੀ ਟ੍ਰੇਨਿੰਗ ਮਿਤੀ 27 ਅਪ੍ਰੈਲ 2026 (ਸੋਮਵਾਰ) ਤੋਂ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਬਾਕੀ ਰਹਿੰਦੇ ਕਰਮਚਾਰੀਆਂ ਨੂੰ ਵੀ ਜਨਗਣਨਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾ ਸਕੇ | ਵਰਕਸ਼ਾਪ ਦੌਰਾਨ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ, ਫੀਲਡ ਟ੍ਰੇਨਰ ਲਵਪ੍ਰੀਤ ਗਰਗ ਅਤੇ ਸ੍ਰੀਮਤੀ ਰਵਿੰਦਰ ਕੌਰ ਨੇ ਕਰਮਚਾਰੀਆਂ ਦੀਆਂ ਸ਼ੰਕਾਵਾਂ ਦਾ ਨਿਪਟਾਰਾ ਕੀਤਾ | ਇਸ ਤੋਂ ਇਲਾਵਾ ਤੇਜਿੰਦਰ ਸਿੰਘ, ਪਰਿੰਕ ਗੋਇਲ, ਸੰਦੀਪ ਵਾਲੀਆ, ਪਰਗਟ ਸਿੰਘ ਅਤੇ ਕਰਮਜੀਤ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਹਲਕੇ ਦੇ ਨੌਜਵਾਨਾਂ ਨੇ ਅਕਾਲੀ ਦਲ ਦੇ ਹੱਕ 'ਚ ਵੱਡੀ ਮੀਟਿੰਗ ਕਰ ਕੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ <br/>
Ad Position 24