26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 26-04-2026
ਜਗਰਾਉਂ, 25 ਅਪ੍ਰੈਲ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਅੱਜ ਅਧਿਆਪਕਾਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ਬੱਚਿਆਂ ਦੀ ਆਲੋਚਨਾਤਮਕ ਅਤੇ ਰਚਨਾਤਮਕ ਸੋਚ ਨੂੰ ਵਿਕਸਿਤ ਕਰਨ ਲਈ ਇਕ ਅਧਿਆਪਕ ਦੀ ਸੋਚ ਵਿਚ ਬਦਲਾਅ ਸੀ | ਵਰਕਸ਼ਾਪ ਦੇ ਵਿਸ਼ਾ ਮਾਹਿਰ ਸ੍ਰੀ ਸੁਮੀਤ ਭਾਰਦਵਾਜ ਸਨ ਜੋ ਕਿ ਇਕ ਤਜਰਬੇਕਾਰ ਸਿੱਖਿਆ ਸ਼ਾਸਤਰੀ ਹਨ | ਇਸ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਅੰਦਰ ਰਚਨਾਤਮਕ ਸੋਚ ਅਤੇ ਆਲੋਚਨਾਤਮਕ ਰਵੱਈਆ ਵਿਕਸਿਤ ਕਰਨ ਲਈ ਜਮਾਤ ਵਿਚ ਸਹਿਯੋਗੀ ਵਾਤਾਵਰਨ ਪੈਦਾ ਕਰਨ ਦਾ ਸੁਨੇਹਾ ਦਿੱਤਾ ਗਿਆ ਅਤੇ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ 'ਤੇ ਚਾਨਣਾ ਪਾਇਆ ਗਿਆ | ਇਸ ਸਮੇਂ ਸਕੂਲ ਦੇ ਪਿ੍ੰਸਪਲ ਸਿਸਟਰ ਐਨਸੀ ਜੋਸਫ਼ ਅਤੇ ਵਾਈਸ ਪਿ੍ੰਸੀਪਲ ਸਿਸਟਰ ਵਿਨੀਤਾ ਵੀ ਹਾਜ਼ਰ ਸਨ | ਸਕੂਲ ਦੇ ਪਿ੍ੰਸੀਪਲ ਐਂਨਸੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਅਧਿਆਪਕ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਵਿਕਾਸ ਦੇ ਮੌਕਿਆਂ ਨੂੰ ਜ਼ਰੂਰੀ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਮਹਿਲਾਵਾਂ ਨੂੰ ਸਨਮਾਨ ਭੱਤਾ ਦੇਣ ਦੀ ਸਕੀਮ ਦੀ ਆੜ 'ਚ ਮਹਿਲਾਵਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਹੋਏ... ਅਗਲੀ ਖ਼ਬਰ ਜਨਗਣਨਾ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਕੈਂਪ ਦਾ ਦੂਜਾ ਪੜਾਅ ਸਫ਼ਲਤਾਪੂਰਵਕ ਸਮਾਪਤ <br/>
Ad Position 24