21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਵ: ਸੈਕਟਰੀ ਪਵਿੱਤਰ ਸਿੰਘ ਧਾਲੀਵਾਲ ਨੂੰ ਚੱਕ ਕਲਾਂ 'ਚ ਅੰਤਿਮ ਵਿਦਾਇਗੀ ਦਿੱਤੀ

Ad Position 21
No active advertisement
ਅਜੀਤ ਡੈਸਕ 02-05-2026
ਹੰਬੜਾਂ, 1 ਮਈ (ਮੇਜਰ ਹੰਬੜਾਂ)-ਧਾਲੀਵਾਲ ਚੱਕ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਕੁਝ ਸਮਾਂ ਬੀਮਾਰ ਚੱਲਦਿਆਂ ਖੇਤੀਬਾੜੀ ਸਹਿਕਾਰੀ ਸਭਾ ਚੱਕ ਕਲਾਂ ਦੇ ਸਾਬਕਾ ਸੈਕਟਰੀ ਅਤੇ ਸਾਬਕਾ ਪੰਚ ਪਵਿੱਤਰ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ | ਸੈਕਟਰੀ ਪਵਿੱਤਰ ਸਿੰਘ ਧਾਲੀਵਾਲ ਨੂੰ ਚੱਕ ਕਲਾਂ ਵਿਖੇ ਪਰਿਵਾਰ ਵਲੋਂ ਸਕੇ-ਸਬੰਧੀਆਂ, ਪਿੰਡ ਵਾਸੀਆਂ ਤੇ ਇਲਾਕੇ ਦੇ ਭਾਰੀ ਇਕੱਠ ਤੇ ਮਹਿਕਮੇ ਦੇ ਕਰਮਚਾਰੀਆਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦੇ ਦਿੱਤੀ ਗਈ | ਸਵ: ਪਵਿੱਤਰ ਸਿੰਘ ਧਾਲੀਵਾਲ ਦਾ ਅੰਤਿਮ ਸਸਕਾਰ ਪਿੰਡ ਚੱਕ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਚੇਅਰਮੈਨ ਹਰਵੀਰ ਸਿੰਘ ਇਯਾਲੀ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਸੈਕਟਰੀ ਬਲਵੀਰ ਸਿੰਘ ਧਾਲੀਵਾਲ, ਜੱਥੇ: ਰਾਮ ਆਸਰਾ ਸਿੰਘ ਚੱਕ, ਸਰਪੰਚ ਜਗਮੋਹਣ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ, ਸਹਿਕਾਰਤਾ ਮਹਿਕਮੇ ਤੋਂ ਜਸਵਿੰਦਰ ਸਿੰਘ ਮਨਸੂਰਾਂ, ਮੈਨੇਜਰ ਅਵਤਾਰ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਮਾ. ਗੁਰਮੀਤ ਸਿੰਘ, ਕੈਪਟਨ ਬਲਜੀਤ ਸਿੰਘ, ਸੂਬੇਦਾਰ ਨਿਰਮਲ ਸਿੰਘ, ਪੰਚ ਤਜਿੰਦਰ ਸਿੰਘ, ਸੈਕਟਰੀ ਜਸਮਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਮਲਕੀਤ ਸਿੰਘ ਕੁੱਪ, ਮਹਾਂ ਸਿੰਘ, ਨੰਬਰਦਾਰ ਅਵਤਾਰ ਸਿੰਘ, ਆੜ੍ਹਤੀ ਜਸਪ੍ਰੀਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਅਵਤਾਰ ਸਿੰਘ, ਰਾਣਾ ਤੂਰ, ਜਗਰੂਪ ਸਿੰਘ ਧਾਲੀਵਾਲ, ਸੈਕਟਰੀ ਜਗਦੇਵ ਸਿੰਘ ਬੀਰਮੀ, ਸੈਕਟਰੀ ਸੁੱਖ ਪ੍ਰਤਾਪ ਸਿੰਘ ਹੀਰਾ, ਸੈਕਟਰੀ ਜਸਪ੍ਰੀਤ ਸਿੰਘ ਫਾਗਲਾ ਸਮੇਤ ਹੋਰ ਇਲਾਕੇ ਭਰ ਦੇ ਸਰਪੰਚ-ਪੰਚਾਂ ਅਤੇ ਮਹਿਕਮੇ ਦੇ ਵਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਗਤ ਤੇ ਸੰਗਤ ਸਿੱਖੀ ਦਾ ਸਿਧਾਂਤ ਗੁਰੂ ਕਾਲ ਤੋਂ ਚੱਲਦਾ ਆ ਰਿਹਾ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਲਾਇਨਜ਼ ਕਲੱਬ ਰਾਏਕੋਟ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਕੂਲੀ ਬੈਗ ਵੰਡੇ
Ad Position 24