29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਸਪਿੰਦਰ ਸਿੰਘ ਮੱਲ੍ਹੀ ਖ਼ਾਲਸਾ ਕ੍ਰੈਡਿਟ ਬੈਂਕ ਕੈਨੇਡਾ ਦੇ ਡਾਇਰੈਕਟਰ ਚੁਣੇ ਗਏ

Ad Position 21
No active advertisement
ਅਜੀਤ ਡੈਸਕ 03-05-2026
ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਵਿਸ਼ਵ ਭਰ 'ਚ ਸਿੱਖ ਭਾਈਚਾਰੇ ਦੀ ਇਕੋ-ਇਕ ਬੈਂਕ 'ਖ਼ਾਲਸਾ ਕ੍ਰੈਡਿਟ ਯੂਨੀਅਨ' ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ | ਇਸ ਚੋਣ ਪ੍ਰਕਿਰਿਆ ਵਿਚ ਜਸਪਿੰਦਰ ਸਿੰਘ ਮੱਲ੍ਹੀ ਨੂੰ ਡਾਇਰੈਕਟਰ ਵਜੋਂ ਚੁਣਿਆ ਗਿਆ ਹੈ | ਮੈਂਬਰਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਅਤੇ ਭਰੋਸੇ ਤੋਂ ਬਾਅਦ ਉਹ ਹੁਣ ਅਧਿਕਾਰਤ ਤੌਰ 'ਤੇ ਯੂਨੀਅਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਿਲ ਹੋ ਕੇ ਸੇਵਾਵਾਂ ਨਿਭਾਉਣਗੇ | ਜਸਪਿੰਦਰ ਸਿੰਘ ਮੱਲ੍ਹੀ ਇਕ ਗੁਰਸਿੱਖ ਅਤੇ ਪੰਥਕ ਪਰਿਵਾਰਕ ਪਿਛੋਕੜ ਰੱਖਦੇ ਹਨ | ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਵੱਡਾ ਪਹਿਲੂ ਇਹ ਹੈ ਕਿ ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ 'ਸਿੱਖ ਸਟੂਡੈਂਟ ਫੈੱਡਰੇਸ਼ਨ' ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਹਰ ਪੰਥਕ ਸਰਗਰਮੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ | ਉਨ੍ਹਾਂ ਦਾ ਜੀਵਨ ਪੰਥਕ ਸੇਵਾ ਅਤੇ ਚੜ੍ਹਦੀ ਕਲਾ ਦੇ ਅਹਿਸਾਸ ਨਾਲ ਭਰਪੂਰ ਹੈ | ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਤਲਵੰਡੀ ਮੱਲ੍ਹੀਆਂ ਨਾਲ ਸਬੰਧਤ ਜਸਪਿੰਦਰ ਸਿੰਘ ਮੱਲ੍ਹੀ ਕੈਨੇਡਾ 'ਚ ਸਫ਼ਲ ਕਾਰੋਬਾਰੀ ਹਨ ਅਤੇ ਜੀ.ਐੱਚ.ਜੀ. ਅਕੈਡਮੀ ਜਗਰਾਉਂ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੇ ਭਤੀਜਾ ਹਨ | ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਪ੍ਰਬੰਧਕਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਇਹ ਕਾਰੋਬਾਰੀ ਸੂਝ-ਬੂਝ ਅਤੇ ਤਜਰਬਾ ਸੰਸਥਾ ਨੂੰ ਵਿੱਤੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਬਹੁਤ ਲਾਹੇਵੰਦ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਸਰਕਾਰਾਂ ਬਣਨ ਉਪਰੰਤ ਦਫ਼ਤਰਾਂ 'ਚੋਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਉਤਾਰਣ ਵਾਲੇ ਹੁਣ ਕਿਹੜੇ ਸੱਤਿਆਗ੍ਰਹਿ ਦੀ ਗੱਲ ਕਰ...
Ad Position 24