29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੰਦੀਲਾ, ਧੂਰੀ, ਵਿਰਕ ਸਮੇਤ ਹੋਰਨਾਂ ਨੇ ਪਾਲੀ ਦੇਤਵਾਲੀਆ ਨਾਲ ਦੁੱਖ ਪ੍ਰਗਟਾਇਆ

Ad Position 21
No active advertisement
ਅਜੀਤ ਡੈਸਕ 03-05-2026
ਜੌੜੇਪੁਲ ਜਰਗ, 2 ਮਈ (ਪਾਲਾ ਰਾਜੇਵਾਲੀਆ)-ਸੱਭਿਆਚਾਰਕ ਗੀਤਾਂ ਕਰ ਕੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਗਾਇਕ ਤੇ ਨਾਮੀ ਗੀਤਕਾਰ ਪਾਲੀ ਦੇਵਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਮੰਟੀ ਦੀ ਬੇਵਕਤ ਮੌਤ ਤੇ ਵੱਖ ਵੱਖ ਰਾਜਨੀਤਕ ਆਗੂਆਂ, ਸਮਾਜਿਕ ਸੰਸਥਾਵਾਂ ਦੇ ਮੁਖੀਆਂ, ਲਿਖਾਰੀ ਸਭਾਵਾਂ ਦੇ ਕਾਰਕੁੰਨਾਂ ਸਭਿਆਚਾਰਕ ਸੰਸਥਾਵਾਂ ਦੇ ਮੁਖੀਆਂ, ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉੱਘੇ ਗਾਇਨ ਅਤੇ ਪਾਲੀ ਦੇ ਭਰਾ ਵਰਗੇ ਗਾਇਕ ਜਸਵੰਤ ਸੰਦੀਲਾ, ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਮਿੰਟੂ ਧੂਰੀ, ਕੁਲਵੰਤ ਬਿੱਲਾ, ਲਿਖਾਰੀ ਸਭਾ ਪਾਇਲ ਦੇ ਸਮੂਹ ਕਾਰਕੁੰਨ, ਲਿਖਾਰੀ ਸਭਾ ਰੌਣੀ ਦੇ ਮਾ. ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਰੌਣੀ, ਪਾਲਾ ਰਾਜੇਵਾਲੀਆ, ਰੋਜਾਨਾ ਅਜੀਤ ਦੇ ਸਬ ਆਫ਼ਿਸ ਖੰਨਾ ਦੇ ਇੰਚਾਰਜ ਹਰਜਿੰਦਰ ਸਿੰਘ ਲਾਲ, ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕ ਵਿਧਾਇਕ ਲਖਵੀਰ ਸਿੰਘ ਪਾਇਲ, ਗੀਤਕਾਰ ਬੰਤ ਘੁਡਾਣੀ, ਬਲਜੀਤ ਸਿੰਘ ਭਿੱਲਾ ਰਾਜੇਵਾਲੀਆ, ਨਵਜੋਤ ਸਿੰਘ ਮੰਡੇਰ ਜਰਗ, ਭੂਰਾ ਸਲਾਣੇ ਵਾਲਾ, ਦਿਲਬਾਗ ਬਾਗੀ, ਸੋਨੂੰ ਵਿਰਕ ਸਮੇਤ ਹੋਰਨਾਂ ਨੇ ਪਾਲੀ ਦੇਤਵਾਲੀਆ ਦੇ ਗ੍ਰਹਿ ਪਿੰਡ ਦੇਵਵਾਲ ਜਾ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ 4 ਮਹੀਨਿਆਂ ਤੋਂ ਨਹੀ ਮਿਲੀਆਂ ਤਨਖ਼ਾਹਾਂ
Ad Position 24