ਸਮਰਾਲਾ, 2 ਮਈ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਚ 'ਇੰਟਰਨੈਸ਼ਨਲ ਡਾਂਸ ਡੇ' ਦੇ ਮੌਕੇ ਡਾਂਸ ਮੁਕਾਬਲੇ ਕਰਵਾਏ ਗਏ | ਇਸ ਵਿਸ਼ੇਸ਼ ਸਮਾਗਮ ਵਿਚ ਤੀਜੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਡਾਂਸ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੇ ਡਾਂਸ ਜਿਵੇਂ ਕਿ ਭੰਗੜਾ, ਗਿੱਧਾ, ਪੱਛਮੀ ਡਾਂਸ ਪੇਸ਼ ਕੀਤੇ |ਹਰ ਪ੍ਰਸਤੁਤੀ ਵਿੱਚ ਜਿਵੇਂ ਜੋਸ਼, ਰਚਨਾਤਮਿਕਤਾ ਅਤੇ ਕਲਾ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ |ਦਰਸ਼ਕਾਂ ਨੇ ਵੀ ਤਾਲੀਆਂ ਵਜਾ ਦੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ | ਸਕੂਲ ਦੇ ਪਿੰ੍ਰਸੀਪਲ ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ | ਨਿਰਣਾਇਕ ਜੱਜਾਂ ਵਲੋਂ ਪ੍ਰਦਰਸ਼ਨ ਦੇ ਆਧਾਰ 'ਤੇ ਜੇਤੂਆਂ ਦੀ ਚੋਣ ਕੀਤੀ ਗਈ | ਜਿਸ ਵਿਚ ਤੀਜੀ ਤੋਂ ਪੰਜਵੀਂ ਤੱਕ ਪ੍ਰਭਲੀਨ ਕੌਰ ਨੇ ਪਹਿਲੀ, ਮਨਸੀਰਤ ਕੌਰ ਨੇ ਦੂਜੀ, ਰਿਹਾਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਹੌਸਲਾ ਵਧਾਊ ਇਨਾਮ ਕਾਵਿਆ ਤੇ ਬਵਨੀਤ ਕੌਰ ਨੂੰ ਮਿਲਿਆ | ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਤੱਕ ਹਰਸ਼ ਮਹਿੰਦਰੂ ਨੇ ਪਹਿਲਾ ਸਥਾਨ, ਮਿਹਕਪ੍ਰੀਤ ਕੌਰ ਨੇ ਦੂਜਾ ਸਥਾਨ ਤੇ ਏਕਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਨੌਵੀਂ ਤੋਂ ਬਾਰ੍ਹਵੀਂ ਤੱਕ ਜਸਨੂਰ ਸਿੰਘ ਨੇ ਪਹਿਲਾ ਸਥਾਨ ਤੇ ਸੁਖਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |