29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਪ੍ਰੀ-ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 03-05-2026
ਖੰਨਾ, 2 ਮਈ (ਹਰਜਿੰਦਰ ਸਿੰਘ ਲਾਲ)-ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰੀ-ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਛੋਟੇ ਵਿਦਿਆਰਥੀਆਂ ਨੇ ਇੱਕ ਸੁਰੱਖਿਅਤ ਅਤੇ ਅਨੰਦਮਈ ਵਾਤਾਵਰਣ ਵਿੱਚ ਪਾਣੀ ਦੀਆਂ ਗਤੀਵਿਧੀਆਂ ਦਾ ਪੂਰਾ ਆਨੰਦ ਮਾਣਿਆ | ਇਹ ਬੱਚਿਆਂ ਵਿੱਚ ਸਰੀਰਕ ਵਿਕਾਸ, ਸਮਾਜਿਕ ਮੇਲ-ਜੋਲ, ਆਤਮਵਿਸ਼ਵਾਸ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ | ਇਸ ਮੌਕੇ ਪੂਲ ਪਾਰਟੀ ਵਿੱਚ ਜੰਪਰ, ਟਰੈਂਪੋਲਾਈਨ ਅਤੇ ਬਾਊਾਸਰ ਵਰਗੇ ਦਿਲਚਸਪ ਆਕਰਸ਼ਣ ਵੀ ਸ਼ਾਮਲ ਸਨ | ਇਸ ਮੌਕੇ ਪ੍ਰਬੰਧਨ ਦੇ ਮੈਂਬਰ ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਮਨੀਸ਼ ਭਾਂਬਰੀ (ਸਕੱਤਰ, ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ), ਰਾਮਰੀਸ਼ ਵਿਜ (ਸਕੱਤਰ, ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼), ਮੋਹਿਤ ਗੋਇਲ (ਮੈਨੇਜਰ, ਏ. ਐਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ), ਅਤੇ ਸ਼ਿਵਮ ਬੇਦੀ (ਸਕੱਤਰ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ) ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਕਿਹਾ ਕਿ ਸ਼ੁਰੂਆਤੀ ਸਿੱਖਿਆ ਅਨੰਦਮਈ ਅਤੇ ਗਤੀਵਿਧੀ ਅਧਾਰਤ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੌਦ ਦੀ ਮੀਟਿੰਗ ਅਗਲੀ ਖ਼ਬਰ ਸੰਤ ਆਸ਼ਰਮ ਵਿਖੇ ਗੁਰਮਤਿ ਸਮਾਗਮ ਸਮਾਪਤ * ਸਮਾਗਮ 'ਚ ਅਨੇਕਾਂ ਸੰਤ ਮਹਾਂਪੁਰਸ਼ ਪੁੱਜੇ
Ad Position 24