22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਿੰਮਕ ਦੇ ਦਫ਼ਤਰ ਉਦਘਾਟਨ ਸਮੇਂ ਅੱਜ ਵੱਡੀ ਗਿਣਤੀ 'ਚ ਵਰਕਰਾਂ ਨਾਲ ਸ਼ਮੂਲੀਅਤ ਕਰਾਂਗੇ-ਭੈਰੋਮੁੰਨਾਂ/ਬਾਠ/ਚੀਮਾ/ਧਾਲੀਵਾਲ

Ad Position 21
No active advertisement
ਅਜੀਤ ਡੈਸਕ 10-05-2026
ਹੰਬੜਾਂ, 9 ਮਈ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੇ ਦਫ਼ਤਰ ਦੇ ਅੱਜ ਰੱਖੇ ਉਦਘਾਟਨੀ ਸਮਾਰੋਹ, ਜਿਸ ਦਾ ਉਦਘਾਟਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ ਦੇ ਉਦਘਾਟਨੀ ਸਮਾਰੋਹ 'ਚ ਕਸਬਾ ਹੰਬੜਾਂ ਤੋਂ ਵੱਡੀ ਗਿਣਤੀ ਵਰਕਰਾਂ ਸਮੇਤ ਸ਼ਾਮਿਲ ਹੋਵਾਂਗੇ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਅਕਾਲੀ ਆਗੂ ਪੰਚ ਗੁਰਚਰਨ ਸਿੰਘ ਬਾਠ, ਯੂਥ ਆਗੂ ਅਵਤਾਰ ਸਿੰਘ ਤਾਰੀ ਚੀਮਾ, ਸੀਨੀ: ਆਗੂ ਬਲਵੀਰ ਸਿੰਘ ਧਾਲੀਵਾਲ ਵੱਲੋਂ ਵਰਕਰਾਂ ਨਾਲ ਰੱਖੀ ਮੀਟਿੰਗ ਸਮੇਂ ਵਰਕਰਾਂ ਨੂੰ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਗਿੱਲ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਪ, ਕਾਂਗਰਸ ਸਮੇਤ ਵਿਰੋਧੀਆਂ ਨੂੰ ਹਰਾਕੇ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਸਿਰਜਣਗੇ | ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਅਕਾਲੀ ਆਗੂ ਜਸਵੀਰ ਸਿੰਘ ਰਾਣਾ, ਆੜ੍ਹਤੀ ਜਗਤਾਰ ਸਿੰਘ ਕੈਲੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਆਪਣੀ ਪਕੜ ਮਜਬੂਤ ਬਣਾ ਚੁੱਕਾ ਹੈ ਤੇ ਲੋਕ ਸੂਬੇ 'ਚ 2027 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਉਤਾਵਲੇ ਹਨ |
Ad Position 22
No active advertisement
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ 'ਮਾਂ ਦਿਵਸ' ਮਨਾਇਆ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਲਈ 'ਪੋਸ਼ਣ ਵੀ ਪੜ੍ਹਾਈ ਵੀ' ਵਿਸ਼ੇ 'ਤੇ ਹਲਵਾਰਾ ਵਿਖੇ ਸਰਕਲ ਮੀਟਿੰਗ
Ad Position 24