22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਂਗਣਵਾੜੀ ਵਰਕਰਾਂ ਲਈ 'ਪੋਸ਼ਣ ਵੀ ਪੜ੍ਹਾਈ ਵੀ' ਵਿਸ਼ੇ 'ਤੇ ਹਲਵਾਰਾ ਵਿਖੇ ਸਰਕਲ ਮੀਟਿੰਗ

Ad Position 21
No active advertisement
ਅਜੀਤ ਡੈਸਕ 10-05-2026
ਹਲਵਾਰਾ, 9 ਮਈ (ਮਨਦੀਪ ਸਿੰਘ ਉੱਭੀ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਂਗਣਵਾੜੀ ਵਰਕਰਾਂ ਲਈ 'ਪੋਸ਼ਣ ਵੀ, ਪੜ੍ਹਾਈ ਵੀ' ਵਿਸ਼ੇ 'ਤੇ ਸਰਕਲ ਮੀਟਿੰਗ ਹਲਵਾਰਾ ਵਿਖੇ ਭਗਤ ਰਵਿਦਾਸ ਜੀ ਧਰਮਸ਼ਾਲਾ 'ਚ ਹੋਈ | ਇਸ ਮੀਟਿੰਗ ਦਾ ਆਯੋਜਨ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੀਕੀਤੀਕਾ ਢੀਂਗਰਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ | ਇਸ ਦੌਰਾਨ ਸੀ.ਡੀ.ਪੀ.ਓ ਮੈਡਮ ਨਿਕੀਤੀਕਾ ਢੀਂਗਰਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ 03 ਤੋਂ 06 ਸਾਲ ਤੱਕ ਦੇ ਬੱਚਿਆਂ ਨੂੰ 'ਅਰਲੀ ਚਾਇਲਡ ਹੁੱਡ ਕੇਅਰ ਐਂਡ ਐਜੂਕੇਸ਼ਨ' ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਇਸ ਮੌਕੇ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੀ ਟੀਮ ਵੱਲੋਂ ਆਂਗਣਵਾੜ੍ਹੀ ਵਰਕਰਾਂ ਨਾਲ ਸਰਵਪੱਖੀ ਵਿਕਾਸ ਦੀਆਂ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ ਪ੍ਰਥਮ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ (ਮਨਪ੍ਰੀਤ ਕੌਰ), ਕੌਨਟੈਂਟ ਕੁਆਰਡੀਨੇਟਰ (ਰਤਨਦੀਪ ਕੌਰ) ਨੇ ਵਰਕਰਾਂ ਨੂੰ ਬੱਚਿਆਂ ਦੀ ਚੰਗੀ ਸਿਹਤ, ਪੋਸ਼ਣ ਅਤੇ ਸੁਰੱਖਿਆ ਦੇ ਨਾਲ ਖੇਡ ਖੇਡ ਦੀ ਵਿਧੀ ਰਾਹੀਂ ਸਿੱਖਣ ਪ੍ਰਕਿਰਿਆ ਨੂੰ ਆਧੁਨਿਕ ਤਰੀਕਿਆਂ ਨਾਲ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੀਟਿੰਗ ਦੌਰਾਨ ਤਿੰਨ ਸਰਕਲ ਹਲਵਾਰਾ, ਸੁਧਾਰ ਤੇ ਰਾਜੋਆਣਾ ਦੇ ਸਮੂਹ ਆਂਗਣਵਾੜ੍ਹੀ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਪ੍ਰਥਮ ਟੀਮ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਦੀ ਸਲਾਂਘਾ ਕੀਤੀ | ਇਸ ਮੌਕੇ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੰਮਕ ਦੇ ਦਫ਼ਤਰ ਉਦਘਾਟਨ ਸਮੇਂ ਅੱਜ ਵੱਡੀ ਗਿਣਤੀ 'ਚ ਵਰਕਰਾਂ ਨਾਲ ਸ਼ਮੂਲੀਅਤ ਕਰਾਂਗੇ-ਭੈਰੋਮੁੰਨਾਂ/ਬਾਠ/ਚੀਮਾ/ਧਾਲੀਵਾਲ... ਅਗਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ 'ਚ ਕੌਮਾਤਰੀ ਮਾਂ ਦਿਵਸ ਨੂੰ ਸਮਰਪਿਤ ਸਮਾਰੋਹ
Ad Position 24