22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ 'ਚ ਕੌਮਾਤਰੀ ਮਾਂ ਦਿਵਸ ਨੂੰ ਸਮਰਪਿਤ ਸਮਾਰੋਹ

Ad Position 21
No active advertisement
ਅਜੀਤ ਡੈਸਕ 10-05-2026
ਮੁੱਲਾਂਪੁਰ-ਦਾਖਾ, 9 ਮਈ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਵਿਖੇ ਪਿ੍ੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਰਲਕੇ ਕੌਮਾਤਰੀ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਕੈਂਪਸ ਅੰਦਰ ਵਿਦਿਆਰਥੀਆ ਨੂੰ ਸੰਬੋਧਨ ਸਮੇਂ ਪਿ੍ੰਸੀਪਲ ਡਾ. ਬਖਸੀ ਦੱਸਿਆ ਕਿ ਅਸੀ ਭਾਵੇਂ ਕਿੰਨੇ ਵੱਡੇ ਹੋ ਜਾਈਏ, ਮਾਂ ਦੀ ਸਲਾਹ ਉਨ੍ਹਾਂ ਦੇ ਤਜਰਬੇ ਅਤੇ ਸਾਕਾਰਾਤਮਕ ਸੋਚ ਬਿਨਾਂ ਅਧੂਰੇ ਹਾਂ | ਮਾਂ ਵਾਲੇ ਰਿਸਤੇ ਦੀ ਥਾਂ ਜ਼ਿੰਦਗੀ ਵਿਚ ਕੋਈ ਹੋਰ ਨਹੀਂ ਲੈ ਸਕਦਾ | ਪਿ੍ੰਸੀਪਲ ਡਾ: ਬਖਸ਼ੀ ਦੱਸਿਆ ਕਿ ਜਿਹੜੇ ਪਰਿਵਾਰਾਂ ਦੀਆਂ ਮਾਵਾਂ ਬਿਰਧ ਆਸ਼ਰਮਾਂ ਵਿਚ ਹੋਣਗੀਆਂ, ਉਨ੍ਹਾਂ ਦੇ ਧੀਆਂ-ਪੁੱਤਰਾਂ ਦਾ ਦਿਲ ਕਿੰਨਾ ਕਠੋਰ ਹੋਵੇਗਾ, ਬਿਆਨ ਕਰਨਾ ਮੁਸ਼ਕਿਲ ਹੈ | ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਮਾਂ ਦੀ ਮਮਤਾ, ਉਸ ਦੇ ਪਿਆਰ ਨੂੰ ਜ਼ਿੰਦਗੀ ਭਰ ਅੱਖਾ ਅੱਗੇ ਰੱਖਿਆ ਜਾਵੇ | ਇਸ ਮੌਕੇ ਚੋਣਵੇਂ ਬੱਚਿਆਂ ਵਲੋਂ ਮਾਂ ਦੀ ਮਮਤਾ, ਉਸ ਦੀ ਸ਼ਾਤੀ, ਮਾਂ ਦੀ ਗੋਦ 'ਚ ਸਕੂਨ ਵਿਖਿਆਨ ਕਰਦੀਆਂ ਕਵਿਤਾਵਾਂ ਪੜ੍ਹੀਆਂ ਗਈਆਂ | ਕਵਿਤਾ ਉਚਾਰਨ ਦੇ ਨਾਲ ਹੋਏ ਭਾਸ਼ਣ ਮੁਕਾਬਲਿਆਂ ਵਿਚ ਵੀ ਵਿਦਿਆਰਥੀਆਂ ਮਾਂ ਦੀ ਮਮਤਾ ਦਾ ਵਰਣਨ ਕੀਤਾ | ਵਿਸ਼ੇਸ਼ ਸਮਾਰੋਹ ਦੇ ਮੋਹਰੀ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਲਈ 'ਪੋਸ਼ਣ ਵੀ ਪੜ੍ਹਾਈ ਵੀ' ਵਿਸ਼ੇ 'ਤੇ ਹਲਵਾਰਾ ਵਿਖੇ ਸਰਕਲ ਮੀਟਿੰਗ ਅਗਲੀ ਖ਼ਬਰ ਕਿਸਾਨੀ ਹੱਦ ਕਰਜ਼ਿਆਂ ਨੂੰ ਲੈ ਕੇ ਕੋ-ਆਪ੍ਰੇਟਿਵ ਬੈਂਕ ਲੁਧਿਆਣਾ ਸਾਹਮਣੇੇ ਧਰਨਾ ਕੱਲ੍ਹ
Ad Position 24