ਜਗਰਾਉਂ, 9 ਮਈ (ਵਿਨੋਦ)-'ਮਾਂ' ਸਿਰਫ਼ ਇਕ ਸ਼ਬਦ ਨਹੀਂ, ਸਗੋਂ ਪਿਆਰ, ਤਿਆਗ, ਮਮਤਾ ਅਤੇ ਸਹਿਨਸ਼ੀਲਤਾ ਦੀ ਜੀਵੰਤ ਮੂਰਤ ਹੈ | ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਉਸ ਨੂੰ ਜੀਵਨ ਦੀਆਂ ਅਸਲ ਕਦਰਾਂ-ਕੀਮਤਾਂ ਸਿਖਾਉਂਦੀ ਹੈ | ਮਾਂ ਦਿਵਸ ਮੌਕੇ ਮੈਂ ਸਭ ਮਾਵਾਂ ਨੂੰ ਦਿਲੋਂ ਨਮਨ ਕਰਦੀ ਹਾਂ | ਹਰ ਮਾਂ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕਰਦੀ ਹੈ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਹਰ ਤਿਆਗ ਕਰਨ ਨੂੰ ਤਿਆਰ ਰਹਿੰਦੀ ਹੈ | ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੀ ਪਿ੍ੰਸੀਪਲ ਸੁਪਿ੍ਆ ਖੁਰਾਣਾ ਵਲੋਂ ਸਾਰੀਆਂ ਮਾਤਾਵਾਂ ਨੂੰ ਮਾਂ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ | ਆਓ ਅਸੀਂ ਸਭ ਆਪਣੀਆਂ ਮਾਵਾਂ ਦਾ ਸਤਿਕਾਰ ਕਰੀਏ, ਉਨ੍ਹਾਂ ਨੂੰ ਪਿਆਰ ਦੇਈਏ |