ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਵਲੋਂ ਬਾਰ੍ਹਵੀਂ ਜਮਾਤ ਪ੍ਰੀਖਿਆ ਦੇ ਐਲਾਨੇ ਨਤੀਜੇ ਸਮੇਂ ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਭਨੋਹੜ ਨੇੜੇ ਨਾਮਵਰ ਵਿੱਦਿਅਕ ਅਦਾਰੇ ਪੀਸ ਪਬਲਿਕ ਸਕੂਲ ਭਨੋਹੜ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ | 12ਵੀਂ ਜਮਾਤ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸੀ.ਕੇ ਯੀਜਾ ਨੇ ਦੱਸਿਆ ਕਿ ਸਕੂਲ ਦੇ ਹਿਊਮੈਨਟੀਜ਼, ਕਾਮਰਸ, ਸਾਇੰਸ ਸਟ੍ਰੀਮ 'ਚ 12ਵੀਂ ਜਮਾਤ ਅਕਾਦਮਿਕ ਸ਼ੈਸ਼ਨ 2025-26 ਲਈ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਸਕੂਲ ਵਿਦਿਆਰਥੀ ਅਨੀਕੇਤ ਕੁਮਾਰ ਸਿੰਘ ਨੇ 95.2 ਫ਼ੀਸਦੀ, ਸਿਮਰਨਜੀਤ ਕੌਰ ਨੇ 94 ਫ਼ੀਸਦੀ, ਸੁਗਮ ਜੈਨ ਨੇ 93.4 ਫ਼ੀਸਦੀ, ਜਸ਼ਨਪ੍ਰੀਤ ਕੌਰ 93 ਫ਼ੀਸਦੀ, ਭਵਯਮ ਮਿੱਤਲ 92.2 ਫ਼ੀਸਦੀ, ਨਵਨੀਤ ਕੌਰ 91.6 ਫ਼ੀਸਦੀ, ਅਵਲੀਨ ਕੌਰ ਭੱਠਲ 90.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ | ਪੀਸ ਪਬਲਿਕ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਊਸ਼ਾ ਜੈਨ ਵਲੋਂ 12ਵੀਂ ਜਮਾਤ ਦੇ ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀ, ਅਧਿਆਪਕਾਂ ਨੂੰ ਵਧਾਈ ਦਿੱਤੀ |