29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਚੋਣਾਂ 'ਚ ਚੰਗੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 15-05-2026
ਜਗਰਾਉਂ, 14 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜ ਸਾਲ 'ਚ ਨਗਰ ਕੌਂਸਲ ਦੇ ਕਾਰਜਕਾਲ ਦੌਰਾਨ ਦੋ ਧੜਿ੍ਹਆਂ 'ਚ ਆਪਸੀ ਖਿੱਚੋਤਾਣ ਕਰਕੇ ਸ਼ਹਿਰ ਵਾਸੀ ਨਰਕ ਭੋਗ ਰਹੇ ਹਨ | ਸ਼ਹਿਰ ਦਾ ਟ੍ਰੈਫ਼ਿਕ, ਨਾਜਾਇਜ਼ ਕਬਜ਼ਿਆਂ ਅਤੇ ਕੂੜੇ ਦੇ ਢੇਰਾਂ ਨੇ ਬੁਰਾ ਹਾਲ ਕੀਤਾ ਹੈ | ਸ਼ਹਿਰ ਵਾਸੀ ਸਮੇਂ-ਸਮੇਂ 'ਤੇ ਕੂੜੇ ਦੇ ਢੇਰਾਂ ਅਤੇ ਵਿਕਾਸ ਕਾਰਜਾਂ ਲਈ ਧਰਨੇ ਮੁਜ਼ਾਹਰੇ ਕਰਦੇ ਰਹੇ ਹਨ | ਸ਼ਹਿਰ ਵਾਸੀਆਂ ਨੇ ਹੁਣ ਇਕੱਠੇ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ | ਇਸ ਸਬੰਧੀ ਵੱਖ-ਵੱਖ ਸਮਾਜ ਸੇਵੀਆਂ ਵਲੋਂ ਝਾਂਸੀ ਰਾਣੀ ਚੌਂਕ 'ਚ ਇਕੱਤਰ ਹੋ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਉਨ੍ਹਾਂ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ 'ਚ ਚੰਗੇ ਉਮੀਦਵਾਰਾਂ ਨੂੰ ਚੁਣਿਆ ਜਾਵੇ ਤਾਂ ਜੋ ਸ਼ਹਿਰ ਦਾ ਹਰ ਪੱਖ ਤੋਂ ਵਿਕਾਸ ਹੋ ਸਕੇ | ਇਸ ਮੌਕੇ ਕਾਮਰੇਡ ਕੰਵਲਜੀਤ ਖੰਨਾ, ਸੰਦੀਪ ਕੁਮਾਰ ਟਿੰਕਾ, ਅਸ਼ੋਕ ਸੰਗਮ, ਸਤਪਾਲ ਸਿੰਘ ਦੇਹੜਕਾ, ਸੁੱਖ ਜਗਰਾਉਂ, ਕੁਲਵੰਤ ਸਹੋਤਾ, ਗੌਰਵ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਏ. ਪਿਊਸ਼ ਬਾਂਸਲ ਦੀ ਬੇਟੀ ਨਿਸ਼ਿਕਾ ਬਾਂਸਲ ਜ਼ਿਲ੍ਹੇ 'ਚੋਂ ਰਹੀ ਟਾਪਰ <br/> ਅਗਲੀ ਖ਼ਬਰ ਸਰਬਜੀਤ ਸਿੰਘ ਝਿੰਜਰ ਅਕਾਲੀ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਾਏਕੋਟ ਪੁੱਜੇ
Ad Position 24