15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਗੁਰੂਸਰ ਸੁਧਾਰ ਦਾ ਦਸਵੀਂ, ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਗੁਰੂਸਰ ਸੁਧਾਰ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿ੍ੰ. ਨੀਰੂ ਬਾਲਾ ਸ੍ਰੀਵਾਸਤਵਾ ਨਾਲ ਸਮੂਹ ਸਕੂਲ ਸਟਾਫ਼ ਮੈਂਬਰ ਤੇ ਪਤਵੰਤੇ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> ਜੀ.ਐੱਚ.ਜੀ. ਖ਼ਾਲਸਾ ਸ:ਸ:ਸ:ਗੁਰੂਸਰ ਸੁਧਾਰ ਦੀਆਂ 10ਵੀਂ ਜਮਾਤ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਕ੍ਰਮਵਾਰ ਮਨਜੋਤ ਕੌਰ, ਅਨਮੋਲਪ੍ਰੀਤ ਕੌਰ ਤੇ ਦਿਵਜੋਤ ਕੌਰ | <br/> 16-05-2026
ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰ. ਨੀਰੂ ਬਾਲਾ ਸ੍ਰੀਵਾਸਤਵਾ ਨੇ ਦੱਸਿਆ ਕਿ ਦਸਵੀਂ ਦੇ ਇਮਤਿਹਾਨਾਂ ਵਿਚ ਕੁੱਲ 104 ਵਿਚੋਂ 103 ਵਿਦਿਆਰਥੀ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਹੋਏ | ਬਾਰ੍ਹਵੀਂ ਦੀ ਪ੍ਰੀਖਿਆ ਵਿਚ 119 ਵਿਚੋਂ 117 ਵਿਦਿਆਰਥੀ ਸਫ਼ਲ ਹੋਏ | ਦਸਵੀਂ ਵਿਚ ਵਿਦਿਆਰਥਣ ਮਨਜੋਤ ਕੌਰ ਅਕਾਲਗੜ੍ਹ ਨੇ 495 ਅੰਕ, ਅਨਮੋਲਪ੍ਰੀਤ ਕੌਰ ਟੂਸਾ ਨੇ 486 ਅੰਕ ਜਦਕਿ ਦਿਵਜਤੋ ਕੌਰ ਮੋਹੀ ਨੇ 467 ਅੰਕ ਪ੍ਰਾਪਤ ਕਰਕੇ ਸਕੂਲ ਅੰਦਰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਬਾਰ੍ਹਵੀ ਦੇ ਸਾਇੰਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ | ਵਿਦਿਆਰਥੀ ਗੁਰਜੋਤ ਸਿੰਘ ਐਤੀਆਣਾ ਨੇ 409 ਅੰਕਾਂ ਨਾਲ ਸਕੂਲ 'ਚ ਪਹਿਲਾ, ਐਸ਼ਵੀਰ ਸਿੰਘ ਸੁਧਾਰ ਨੇ 390 ਅੰਕਾਂ ਨਾਲ ਦੂਜਾ ਅਤੇ ਅਮੀਤੇਸ਼ ਗੁਪਤਾ ਸੁਧਾਰ ਬਾਜ਼ਾਰ ਨੇ 360 ਅੰਕ ਲੈਂਦਿਆਂ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਵਿਸ਼ੇ 'ਚ ਸਹਿਜਪਾਲ ਸਿੰਘ ਸੁਧਾਰ ਨੇ 351 ਅੰਕ, ਇਮਨੀਤ ਕੌਰ ਹਲਵਾਰਾ ਨੇ 336 ਅੰਕ ਤੇ ਰੁਚੀ ਕੁਮਾਰੀ ਸੁਧਾਰ ਬਾਜ਼ਾਰ ਨੇ 333 ਅੰਕ ਹਾਸਲ ਕਰਦਿਆਂ ਸਕੂਲ 'ਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਵਿਚ ਸਿਮਰਨਜੀਤ ਕੌਰ ਅੱਬੂਵਾਲ ਨੇ 371 ਅੰਕਾਂ ਨਾਲ ਪਹਿਲਾ, ਤਰਨਜੋਤ ਕੌਰ ਤੁਗਲ ਨੇ 349 ਅੰਕਾਂ ਨਾਲ ਦੂਜਾ ਤੇ ਦਿਲਖ਼ੁਸ਼ ਕੁਮਾਰ ਸੁਧਾਰ ਨੇ 347 ਅੰਕਾਂ ਨਾਲ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਦਸਵੀਂ, ਬਾਰ੍ਹਵੀਂ ਦੇ ਇੰਨ੍ਹਾਂ ਸ਼ਾਨਦਾਰ ਨਤੀਜਿਆਂ ਬਦਲੇ ਸਕੂਲ ਪ੍ਰਧਾਨ ਪਵਨਜੀਤ ਸਿੰਘ ਗਿੱਲ, ਮੈਨੇਜਰ ਹਰਮੇਲ ਸਿੰਘ ਧਾਲੀਵਾਲ, ਪਿ੍ੰ. ਨੀਰੂ ਬਾਲਾ ਸ੍ਰੀਵਾਸਤਵਾ ਸਮੇਤ ਸਮੂਹ ਸਕੂਲ ਸਟਾਫ਼ ਮੈਂਬਰਾਂ ਨੇ ਹੋਣਹਾਰ ਵਿਦਿਆਰਥੀਆਂ ਤੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ | ਉਨ੍ਹਾਂ 12ਵੀਂ ਵਿਚ ਸਫ਼ਲ ਹੋਏ ਸਾਰੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀਆਂ ਵੀ ਸ਼ੁਭਕਾਮਨਾਵਾਂ ਦਿੱਤੀਆਂ | ਪ੍ਰਬੰਧਕੀ ਕਮੇਟੀ ਵਲੋਂ ਸਕੂਲ ਸਟਾਫ਼ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ ਤੇ ਅਧਿਆਪਕਾਂ ਨੂੰ ਹੋਰ ਲਗਨ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਾਰਟ ਸਰਕਟ ਨਾਲ ਲੱਗੀ ਅੱਗ 'ਚ ਝੁਲਸੇ ਮੱਝ ਤੇ ਕੱਟੇ ਦੀ ਮੌਤ ਅਗਲੀ ਖ਼ਬਰ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ
Ad Position 24