25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਲੀਪੁਰ ਕਲਾਂ ਦੇ ਝੱਜ ਪਰਿਵਾਰ ਨੂੰ ਗਹਿਰਾ ਸਦਮਾ, ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਨਹੀਂ ਰਹੇ

Ad Position 21
No active advertisement
ਸਵ: ਸੁਖਦੇਵ ਸਿੰਘ ਝੱਜ ਦੀ ਤਸਵੀਰ <br/> 21-05-2026
ਹੰਬੜਾਂ, 20 ਮਈ (ਹਰਵਿੰਦਰ ਸਿੰਘ ਮੱਕੜ)-ਪਿੰਡ ਵਲੀਪੁਰ ਕਲਾਂ ਦੇ ਝੱਜ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਐੱਨ.ਆਰ.ਆਈ ਬਲਵੰਤ ਸਿੰਘ ਝੱਜ ਅਤੇ ਝੱਜ ਗੈਸ ਏਜੰਸੀ ਹੰਬੜਾਂ ਦੇ ਐੱਮ.ਡੀ. ਜਗਜੀਵਨ ਸਿੰਘ ਝੱਜ ਦੇ ਸਤਿਕਾਰਯੋਗ ਪਿਤਾ ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਅਚਾਨਕ ਅੱਜ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ | ਇਸ ਦੁੱਖ ਦੀ ਘੜੀ ਵਿਚ ਸਮੂਹ ਝੱਜ ਪਰਿਵਾਰ ਨਾਲ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਹਲਕਾ ਇੰਚਾਰਜ ਸੰਦੀਪ ਸਿੰਘ ਸੰਧੂ, ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ, ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਆਗੂ ਸੋਨੀ ਗਾਲਿਬ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਪ੍ਰਧਾਨ ਤੇਜਾ ਸਿੰਘ ਗਿੱਲ, ਹਰਪਾਲ ਸਿੰਘ, ਜਸਵੀਰ ਸਿੰਘ, ਮੱਘਰ ਸਿੰਘ ਵੜੈਚ, ਜਗਤਾਰ ਸਿੰਘ ਕੈਲੇ, ਸਰਪੰਚ ਚਰਨ ਸਿੰਘ ਗੁਰੂ, ਪੰਚ ਗੁਰਚਰਨ ਸਿੰਘ ਬਾਠ, ਵਿਸਾਖਾ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਕਾਕਾ, ਮੇਵਾ ਸਿੰਘ ਆਦਿ ਨੇ ਦੁੱਖ ਸਾਂਝਾ ਕੀਤਾ | ਇਸ ਮੌਕੇ ਬਲਵੰਤ ਸਿੰਘ ਝੱਜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਝੱਜ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ 'ਚੋਂ ਵਾਪਸ ਆਉਣ 'ਤੇ 22 ਮਈ ਨੂੰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੀਆਂ ਮੰਗਾਂ ਲਾਗੂ ਕਰਨ-ਮੰਨਾ, ਮੱਲ੍ਹੀ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਪ੍ਰਭਜੋਤ ਸਿੰਘ ਨੇ ਪਿੰਡ ਦਾ ਕੀਤਾ ਨਾਂਅ ਰੌਸ਼ਨ
Ad Position 24