25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਪ੍ਰਭਜੋਤ ਸਿੰਘ ਨੇ ਪਿੰਡ ਦਾ ਕੀਤਾ ਨਾਂਅ ਰੌਸ਼ਨ

Ad Position 21
No active advertisement
ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਪ੍ਰਭਜੋਤ ਸਿੰਘ ਅਤੇ ਸਾਥੀ ਖਿਡਾਰੀ ਟੀਮ ਦੀ ਜਿੱਤੀ ਟਰਾਫ਼ੀ ਨਾਲ ਖੁਸ਼ੀ ਦੇ ਪਲਾਂ ਦੌਰਾਨ | ਅਜੀਤ ਤਸਵੀਰ <br/> 21-05-2026
ਹਠੂਰ, 20 ਮਈ (ਜਸਵਿੰਦਰ ਸਿੰਘ ਛਿੰਦਾ)-ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਹੋਣਹਾਰ ਖਿਡਾਰੀ ਪ੍ਰਭਜੋਤ ਸਿੰਘ ਦੀ ਇਕ ਹੋਰ ਸ਼ਾਨਦਾਰ ਪ੍ਰਾਪਤੀ ਨੇ ਪਿੰਡ ਚਕਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਰੀਮ ਸਪੋਰਟਸ ਚੈਪੀਅਨਸ਼ਿੱਪ ਏ.ਆਈ.ਐੱਫ.ਐੱਫ. ਜੂਨੀਅਰ ਨੈਸ਼ਨਲ ਲੀਗ ਅੰਡਰ-16, 2025-26 ਜੋ ਕਿ ਗੋਆ ਵਿਖੇ 1 ਮਈ ਤੋਂ ਚੱਲ ਰਹੀ ਸੀ, ਵਿਚ ਉਨ੍ਹਾਂ ਦੀ ਅਕੈਡਮੀ ਦੇ ਹੋਣਹਾਰ ਖਿਡਾਰੀ ਪ੍ਰਭਜੋਤ ਸਿੰਘ ਜੋ ਕਿ ਪੰਜਾਬ ਫੁੱਟਬਾਲ ਕਲੱਬ ਦੇ ਮੈਂਬਰ ਵਜੋਂ ਉਕਤ ਟੀਮ 'ਚ ਖੇਡਦਿਆਂ ਲਗਾਤਾਰ ਸ਼ਾਨਦਾਰ ਜਿੱਤਾਂ ਦਰਜ਼ ਕਰਕੇ ਪੰਜਾਬ ਅਤੇ ਪਿੰਡ ਦਾ ਨਾਂਅ ਚਮਕਾਇਆ ਹੈ | ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਕਲੱਬ ਨੂੰ 1 : 3 ਪੈਨਲਟੀ, ਮਦਰਾਸ ਫੁੱਟਬਾਲ ਕਲੱਬ ਨੂੰ 4 : 2 ਪੈਨੇਲਟੀ, ਮੋਹਨ ਬੰਗਾਲ ਕਲੱਬ ਨੂੰ 3 : 1 ਪੈਨੇਲਟੀ, ਬੈਂਗਲੌਰ ਫੁੱਟਬਾਲ ਕਲੱਬ ਨੂੰ ਸੈਮੀ 'ਚ 5 : 2 'ਤੇ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਫਾਈਨਲ 'ਚ ਰਣਜੀਤ ਬਜਾਜ ਪ੍ਰਮੁੱਖ ਕੋਚ ਦੀ ਟੀਮ ਮਿਨਰਵਾ ਐੱਫ.ਸੀ ਨੂੰ 1 : 1 ਪੈਨੇਲਟੀ 'ਚ (4:3) 'ਤੇ ਹਰਾ ਕੇ ਆਲ ਇੰਡੀਆ ਲੀਗ ਲਗਾਤਾਰ ਤੀਜੀ ਵਾਰ ਜਿੱਤੀ ਲਈ ਹੈ | ਜੋ ਕਿ ਪੰਜਾਬ, ਪਿੰਡ ਚਕਰ ਲਈ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਲਈ ਵੱਡੇ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਦੇ ਪਿੰਡ ਪਹੁੰਚਣ 'ਤੇ ਨਗਰ ਵਾਸੀਆਂ ਵਲੋਂ ਉਸ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਲੀਪੁਰ ਕਲਾਂ ਦੇ ਝੱਜ ਪਰਿਵਾਰ ਨੂੰ ਗਹਿਰਾ ਸਦਮਾ, ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਨਹੀਂ ਰਹੇ ਅਗਲੀ ਖ਼ਬਰ ਮੁੱਲਾਂਪੁਰ-ਦਾਖਾ ਸ਼ਹਿਰ 'ਚ ਜਨਗਣਨਾ ਪ੍ਰੋਗਰਾਮ 15 ਜੂਨ ਤੱਕ ਚੱਲੇਗਾ-ਟਾਊਨ ਸ਼ੈਸ਼ਨਜ਼ ਅਫ਼ਸਰ
Ad Position 24