25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੁੱਲਾਂਪੁਰ-ਦਾਖਾ ਸ਼ਹਿਰ 'ਚ ਜਨਗਣਨਾ ਪ੍ਰੋਗਰਾਮ 15 ਜੂਨ ਤੱਕ ਚੱਲੇਗਾ-ਟਾਊਨ ਸ਼ੈਸ਼ਨਜ਼ ਅਫ਼ਸਰ

Ad Position 21
No active advertisement
ਅਜੀਤ ਡੈਸਕ 21-05-2026
ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)-ਭਾਰਤ ਸਰਕਾਰ ਵਲੋਂ ਜਨਗਣਨਾ 2027 ਪੰਜਾਬ ਸਮੇਤ ਹੋਰ ਰਾਜਾਂ 'ਚ ਨਿਰੰਤਰ ਜਾਰੀ ਹੈ | ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਸ਼ਹਿਰ ਦੇ 13 ਵਾਰਡਾਂ 'ਚ ਗਿਣਤੀਕਾਰ ਸਰਕਾਰੀ ਮੁਲਾਜ਼ਮ ਘਰੋ-ਘਰੀ ਜਾ ਰਹੇ ਹਨ | ਜਨਗਣਨਾ ਪ੍ਰੋਗਰਾਮ ਦੇ ਚਾਰਜ ਅਫ਼ਸਰ ਹੈਪੀ ਕੁਮਾਰ ਦੱਸਿਆ ਕਿ ਅਸਰਦਾਰ ਗਿਣਤੀ ਲਈ 13 ਵਾਰਡਾਂ ਨੂੰ 39 ਬਲਾਕਾਂ 'ਚ ਵੰਡਿਆ ਗਿਆ ਹੈ | ਟਾਊਨ ਸ਼ੈਸਜ਼ ਅਫ਼ਸਰ ਅਨੁਸਾਰ ਆਨਲਾਈਨ ਜਨਗਣਨਾ ਪੂਰੇ ਭਾਰਤ ਵਿਚ ਪਹਿਲੀ ਆਨਲਾਈਨ ਹੋ ਰਹੀ ਹੈ | ਚਾਰਜ ਅਫ਼ਸਰ ਹੈਪੀ ਕੁਮਾਰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਦੌਰਾਨ ਗਿਣਤੀਕਾਰ ਅਧਿਕਾਰੀਆਂ ਨੂੰ ਸਹਿਯੋਗ ਕੀਤਾ ਜਾਵੇ | ਘਰੋ-ਘਰੀ ਜਾ ਕੇ ਜਨਗਣਨਾ ਆਨਲਾਈਨ ਪ੍ਰਫਾਰਮਾ ਪ੍ਰਕਿਰਿਆ 15 ਮਈ ਨੂੰ ਕੌਂਸਲ ਦੇ ਕਾਰਜ ਸਾਧਕ ਅਫ਼ਸਰ-ਕਮ ਟਾਊਨ ਸ਼ੈਸਜ਼ ਅਫ਼ਸਰ ਵਲੋਂ ਸ਼ੁਰੂ ਕਰਵਾਈ ਗਈ ਸੀ | ਜੂਨ 15 ਤੱਕ ਹੋਣ ਵਾਲੀ ਸ਼ਹਿਰ ਦੀ ਜਨਗਣਨਾ ਸਮੇਂ ਗਿਣਤੀਕਾਰ ਸਰਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਵਾਲੇੇ ਦਿਨਾਂ ਵਿਚ ਅੱਤ ਦੀ ਗਰਮੀ ਨੇ ਤਪਾ ਰੱਖਿਆ |
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਪ੍ਰਭਜੋਤ ਸਿੰਘ ਨੇ ਪਿੰਡ ਦਾ ਕੀਤਾ ਨਾਂਅ ਰੌਸ਼ਨ ਅਗਲੀ ਖ਼ਬਰ ਦੇਸ਼-ਵਿਆਪੀ ਹੜਤਾਲ ਦਾ ਅਸਰ:ਆਨਲਾਈਨ ਫਾਰਮੇਸੀ ਵਿਰੋਧ 'ਚ ਮੁੱਲਾਂਪੁਰ-ਦਾਖਾ ਦੇ ਮੈਡੀਕਲ ਸਟੋਰ ਬੰਦ ਰਹੇ
Ad Position 24