21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ ਚੰਗਣ ਨੂੰ ਸਦਮਾ, ਭਰਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 21-05-2026
ਹੰਬੜਾਂ, 20 ਮਈ (ਮੇਜਰ ਹੰਬੜਾਂ)-ਹਲਕਾ ਦਾਖਾ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ, ਸਰਬਜੀਤ ਸਿੰਘ ਉੱਪਲ ਅਤੇ ਚਰਨਜੀਤ ਸਿੰਘ ਉੱਪਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਦਰਸ਼ਨ ਸਿੰਘ ਉੱਪਲ ਪੁੱਤਰ ਸਵ. ਮੁਖਤਿਆਰ ਸਿੰਘ ਵਾਸੀ ਚੰਗਣਾ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਸਵ: ਦਰਸ਼ਨ ਸਿੰਘ ਉੱਪਲ ਦਾ ਅੰਤਿਮ ਸੰਸਕਾਰ ਪਿੰਡ ਚੰਗਣਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਬਲਜੀਤ ਸਿੰਘ ਉੱਪਲ ਵੱਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ 'ਚ ਉੱਪਲ ਪਰਿਵਾਰ ਚੰਗਣਾ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਚੇਅਰਮੈਨ ਡਾ: ਅਮਰਜੀਤ ਸਿੰਘ ਮੁੱਲਾਂਪੁਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਸਰਕਲ ਪ੍ਰਧਾਨ ਰਾਮ ਆਸਰਾ ਸਿੰਘ ਚੱਕ, ਪ੍ਰਧਾਨ ਅਵਤਾਰ ਸਿੰਘ ਉੱਪਲ, ਸਰਪੰਚ ਮਨਜਿੰਦਰ ਸਿੰਘ ਸੈਂਟੀ ਕੈਨੇਡਾ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਦਰਸ਼ਨ ਸਿੰਘ ਉੱਪਲ ਦਾ ਬੇਵਕਤ ਚਲੇ ਜਾਣਾ ਸਾਬਕਾ ਸਰਪੰਚ ਮਨਜੀਤ ਸਿੰਘ ਚੰਗਣਾ ਪਰਿਵਾਰ ਲਈ ਕਦੇ ਨਾ ਸਹਾਰਨਯੋਗ ਘਾਟਾ ਹੈ | ਇਸ ਦੁੱਖ ਦੀ ਘੜੀ 'ਚ ਜਥੇਦਾਰ ਗੁਰਦੇਵ ਸਿੰਘ ਚਾਹਲ, ਸਤਨਾਮ ਸਿੰਘ ਭੱਟੀਆਂ, ਪੰਚ ਸੁਖਮਿੰਦਰ ਸਿੰਘ ਬੋਪਾਰਾਏ, ਦਲਜੀਤ ਸਿੰਘ ਉੱਪਲ, ਪੈਟਰੋਲ ਪੰਪ ਮਾਲਕ ਚੰਗਣਾ ਦੇ ਮਾਲਕ ਹਰਦੀਪ ਸਿੰਘ ਧਾਲੀਵਾਲ, ਪੰਚ ਗੁਰਚਰਨ ਸਿੰਘ, ਪੰਚ ਬਲਦੇਵ ਸਿੰਘ, ਪੰਚ ਮੇਜਰ ਸਿੰਘ, ਤਨਪ੍ਰੀਤ ਸਿੰਘ ਧਾਲੀਵਾਲ ਵਲੋਂ ਵੀ ਗਹਿਰੀ ਹਮਦਰਦੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਲੁੱਧੜ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ <br/> ਅਗਲੀ ਖ਼ਬਰ ਸ.ਸ.ਸ. ਸਕੂਲ ਜਲਾਲਦੀਵਾਲ ਦੀਆਂ ਬੋਰਡ ਜਮਾਤਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
Ad Position 24