08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਜਾਬ ਸਰਕਾਰ ਨੇ ਅਧਿਆਪਕ ਵਰਗ ਨੂੰ ਕੀਤਾ ਮਾਨਸਿਕ ਪ੍ਰੇਸ਼ਾਨ-ਢਿੱਲੋਂ

Ad Position 21
No active advertisement
ਅਜੀਤ ਡੈਸਕ 23-05-2026
ਭੂੰਦੜੀ, 22 ਮਈ (ਕੁਲਦੀਪ ਸਿੰਘ ਮਾਨ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਵਲੋਂ ਅਧਿਆਪਕ ਵਰਗ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਦੇ ਰਾਜ ਵਿਚ 1000 ਤੋਂ ਵੱਧ ਸਕੂਲ ਪਿ੍ੰਸੀਪਲਾਂ ਤੋਂ ਸੱਖਣੇ ਚਲ ਰਹੇ ਹਨ | ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ | ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਜਨਗਣਨਾ 2027 ਵਿੱਚ 70 ਪ੍ਰਤੀਸ਼ਤ ਤੋ ਵੱਧ ਅਧਿਆਪਕ ਵਰਗ ਨੂੰ ਲਗਾਇਆ ਗਿਆ ਹੈ | ਜਦ ਕਿ ਸਕੂਲਾਂ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਦਾਖ਼ਲੇ ਚਲ ਰਹੇ ਹਨ, ਉੱਥੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਵੀ ਅਧਿਆਪਕ ਵਰਗ ਨੂੰ ਡਰੱਗ ਅਤੇ ਸੋਸ਼ਲ ਇਕਨਾਮਿਕ ਸਰਵੇ ਵਿਚ 90 ਪ੍ਰਤੀਸ਼ਤ ਤੋਂ ਵਧ ਅਧਿਆਪਕ ਵਰਗ ਨੂੰ ਲਗਾਇਆ ਗਿਆ ਹੈ, ਜਿਸ ਨਾਲ ਸਮੁੱਚੇ ਅਧਿਆਪਕ ਵਰਗ ਵਿਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਭਾਰੀ ਰੋਸ ਹੈ | ਯੂਨੀਅਨ ਪ੍ਰਧਾਨ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਜਨਗਣਨਾ ਡਿਊਟੀ ਅਤੇ ਡਰੱਗ ਸੋਸ਼ਲ ਸਰਵੇ, ਬੂਥ ਲੈਵਲ ਅਫ਼ਸਰ ਅਤੇ ਹੋਰ ਗੈਰ ਵਿੱਦਿਅਕ ਡਿਊਟੀਆਂ ਨੇ ਅਧਿਆਪਕ ਵਰਗ ਨੂੰ ਆਪਣੇ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ ਯੂਨੀਅਨ ਪ੍ਰਧਾਨ ਢਿੱਲੋਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਨੂੰ ਗੈਰ ਵਿੱਦਿਅਕ ਡਿਊਟੀਆਂ 'ਤੇ ਨਾ ਲਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਘਰ ਦੇ ਸੇਵਾਦਾਰਾਂ 'ਚ ਸਰਕਾਰੀ ਕਾਨੂੰਨ ਖ਼ਿਲਾਫ਼ ਉੱਠਿਆ ਰੋਹ ਅਗਲੀ ਖ਼ਬਰ ਵਧਦੀ ਗਰਮੀ 'ਚ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ ਵੋਟਰਾਂ ਤੇ ਸਪੋਟਰਾਂ ਨਾਲ ਲੱਗੇ ਰਾਬਤਾ ਕਾਇਮ ਕਰਨ
Ad Position 24