ਹੰਬੜਾਂ, 22 ਮਈ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਬਣੀ ਵਾਟਰ ਸਪਲਾਈ ਵਾਲੀ ਟੈਂਕੀ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਨਾਲ ਕਈ ਦਿਨਾਂ ਤੋਂ ਟੂਟੀਆਂ 'ਚ ਪਾਣੀ ਨਹੀਂ ਆ ਰਿਹਾ, ਉੱਪਰੋਂ ਅੱਤ ਦੀ ਗਰਮੀ ਪੈ ਰਹੀ, ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਤੋਂ ਡਾਢੇ ਪ੍ਰੇਸ਼ਨ ਹਨ | ਅੱਤ ਦੀ ਪੈ ਰਹੀ ਗਰਮੀ ਵਿੱਚ ਵਾਟਰ ਸਪਲਾਈ ਮਹਿਕਮੇਂ ਦੀ ਹੰਬੜਾਂ 'ਚ ਬਣੀ ਪਾਣੀ ਵਾਲੀ ਟੈਂਕੀ ਤੋਂ ਵਾਟਰ ਸਪਲਈ ਬੰਦ ਹੋਣ ਕਾਰਨ ਖਾਸ ਕਰਕੇ ਦੁਕਾਨਦਾਰਾਂ ਨੂੰ ਵੱਡੀ ਪ੍ਰੇਸ਼ਾਨੀ 'ਚੋਂ ਗੁਜ਼ਰਨਾ ਪੈ ਰਿਹਾ ਹੈ, ਪਰ ਕੋਈ ਵੀ ਮਹਿਕਮੇ ਦਾ ਅਧਿਕਾਰੀ ਲੋਕਾਂ ਦੀ ਸਾਰ ਨਹੀਂ ਲੈ ਰਿਹਾ ਹੈ | ਜਿਸ ਕਾਰਨ ਬਾਬੂ ਵਿਜੇ ਕੁਮਾਰ ਮੱਲਣ, ਵਰਿੰਦਰ ਸਿੰਘ ਵਿੱਕੀ ਸਾਹਨੀ, ਪੰਕਜ ਕੁਮਾਰ ਸ਼ਾਹ, ਅੰਮਿਤ ਸ਼ਾਹ, ਭੋਲਾ ਸ਼ਾਹ, ਨਤੀਸ਼ ਕੁਮਾਰ, ਅਭੀਮਨਿਉ ਸ਼ਾਹ, ਧੀਰਜ ਸ਼ਾਹ ਅਤੇ ਜੋਗਿੰਦਰ ਹਲਵਾਈ ਨੇ ਵਾਟਰ ਸਪਲਾਈ ਮਹਿਕਮੇਂ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਲੋਕਾਂ ਨੂੰ ਪੀਣ ਲਈ ਪਾਣੀ ਦਿੱਤੇ ਜਾਣ ਲਈ ਵਾਟਰ ਸਪਲਾਈ ਨੂੰ ਚਾਲੂ ਕਰੇ ਨਹੀਂ ਤਾਂ ਸਾਨੂੰ ਮਜ਼ਬੂਰਨ ਧਰਨਾ ਦੇਣ ਦੇਣਾ ਪਵੇਗਾ |