07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਾਂਗਰਸ ਦੀ 'ਲੋਕ ਆਵਾਜ਼ ਯਾਤਰਾ' ਵਰਕਰਜ਼/ਵੋਟਰਾਂ 'ਚ ਊਰਜਾ ਭਰਨ ਲਈ ਸਹਾਈ ਬਣੇਗੀ-ਕੈਪਟਨ ਸੰਧੂ

Ad Position 21
No active advertisement
ਅਜੀਤ ਡੈਸਕ 23-05-2026
ਮੁੱਲਾਂਪੁਰ-ਦਾਖਾ, 22 ਮਈ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਮਨਪ੍ਰੀਤ ਸਿੰਘ ਈਸੇਵਾਲ, ਦਰਸ਼ਨ ਸਿੰਘ ਬੀਰਮੀ, ਪ੍ਰਧਾਨ ਤੇਲੂ ਰਾਮ ਬਾਂਸਲ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਕਰਨੈਲ ਸਿੰਘ ਗਿੱਲ, ਕਮਲਜੀਤ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਗੁਰਮੀਤ ਸਿੰਘ ਮਿੰਟੂ ਰੂਮੀ, ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ, ਸਰਬਜੋਤ ਕੌਰ ਬਰਾੜ, ਹਰਵਿੰਦਰ ਕੌਰ ਸਿੱਧੂ, ਸਰਪੰਚ ਜਸਵੀਰ ਸਿੰਘ ਖੰਡੂਰ, ਭੁਪਿੰਦਰਪਾਲ ਸਿੰਘ ਚਾਵਲਾ, ਅਵਤਾਰ ਸਿੰਘ ਪਮਾਲੀ, ਇਸ਼ਾਨ ਸਿੰਗਲਾ, ਹੋਰਨਾਂ ਦੇ ਸਹਿਯੋਗ ਨਾਲ ਨਿੱਤ ਦਿਨ ਵਰ੍ਹਦੀ ਧੁੱਪ 'ਚ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਨਾਲ ਸ਼ੁਰੂ ਕੀਤੀ 'ਲੋਕ ਆਵਾਜ਼ ਯਾਤਰਾ' ਦਾ ਪਿੰਡ ਪਮਾਲ ਸਮੇਤ ਕਈ ਹੋਰ ਪਿੰਡਾਂ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਹੋਇਆ | ਹੱਥਾਂ 'ਚ ਕਾਂਗਰਸ ਪਾਰਟੀ ਦੇ ਚਿੰਨ੍ਹ ਵਾਲੇ ਝੰਡੇ ਫੜ੍ਹੀ ਕਾਂਗਰਸ ਦੀ ਲੋਕ ਆਵਾਜ਼ ਯਾਤਰਾ ਨਾਲ ਸਵਾਲ-ਜਵਾਬ ਕਰਨ ਪਹੁੰਚੇ ਪਿੰਡ ਪਮਾਲ ਦੇ ਕਾਂਗਰਸ ਤੋਂ ਲੈ ਕੇ ਹਰ ਪਾਰਟੀ, ਹੋਰ ਪਤਵੰਤਿਆਂ ਨੂੰ ਕੈਪਟਨ ਸੰਦੀਪ ਸੰਧੂ ਨੇ ਪੁੱਛਿਆ ਕਿ ਪਿਛਲੇ 4 ਵਰ੍ਹੇ ਇਹ ਪਿੰਡ ਵਿਕਾਸ ਤੋਂ ਵਾਂਝੇ ਰਹੇ, ਕਿਉਂ! ਕੈਪਟਨ ਸੰਧੂ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਅੰਦਰ ਮਣਾਂਮੂੰਹੀ ਵਿਕਾਸ ਅਤੇ ਭਾਈਚਾਰਕ ਸਾਂਝ ਬਣੀ ਹੋਈ ਸੀ | ਕੈਪਟਨ ਸੰਦੀਪ ਸੰਧੂ ਨੇ ਭਰੇ ਇਕੱਠ ਵਿਚ ਅਪੀਲ ਕੀਤੀ ਕਿ ਜੋ ਹੋ ਗਿਆ ਭੁੱਲ ਜਾਉ, 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉ ਤਾਂ ਜੋ ਸਰਬਪੱਖੀ ਵਿਕਾਸ ਦੇ ਨਾਲ ਅਮਨ-ਸ਼ਾਂਤੀ ਥੋਡੇ ਪਿੰਡਾਂ 'ਚ ਆਵੇ | ਜ਼ਿਕਰਯੋਗ ਹੈ ਕਿ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਲੋਕ ਅਵਾਜ਼ ਯਾਤਰਾ 'ਚ ਹਰ ਪਿੰਡ ਪਹੁੰਚਣ ਦਾ ਯਤਨ ਹੋਵੇਗਾ ਤਾਂ ਜੋ ਉਹ ਵੇਖ ਸਕਣ, ਬਿਨਾਂ ਬਿਜਲੀ ਲੋਕ ਹਨੇਰੇ-ਸਵੇਰ 'ਚ ਲੋਕ ਕਿਵੇਂ ਰਹਿੰਦੇ ਹਨ, ਦਿਨੇਂ ਬਿਜਲੀ ਦੇ ਬਲਬ ਜਗਾਉਣ ਵਾਲੇ ਭਗਵੰਤ ਮਾਨ ਦੇ ਰਾਜ 'ਚ ਦਿਨ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਆਉਂਦੀ | ਪਮਾਲ, ਭਨੋਹੜ, ਹਸਨਪੁਰ, ਜਾਂਗਪੁਰ, ਮੋਹੀ, ਰੁੜਕਾ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਲੋਕ ਆਵਾਜ਼ ਯਾਤਰਾ ਵਿਸ਼ਾਲ ਪੈਦਲ ਮਾਰਚ ਸਮੇਂ ਪੰਚ ਰਛਪਾਲ ਸਿੰਘ, ਪੰਚ ਲਖਵੀਰ ਸਿੰਘ, ਪੰਚ ਬੇਅੰਤ ਸਿੰਘ, ਪੰਚ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਸੇਖੋਂ, ਬਾਬਾ ਬਿੱਕਰ ਸਿੰਘ, ਕੈਪਟਨ ਸਹੋਣ ਸਿੰਘ, ਬਲਵਿੰਦਰ ਸਿੰਘ ਗੋਲੀ, ਕਾਕਾ ਬਾਬਾ, ਦਵਿੰਦਰ ਸਿੰਘ, ਹਰਬੰਸ ਸਿੰਘ, ਵਰਿੰਦਰ ਸ਼ਰਮਾ, ਸੁਰਿੰਦਰ ਸਿੰਘ, ਮਨਦੀਪ ਸਿੰਘ, ਦੁੱਲਾ ਖਾਨ, ਰਛਪਿੰਦਰ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਸ਼ਿੰਦਰਪਾਲ ਕੌਰ, ਕਰਮਜੀਤ ਕੌਰ, ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਨੂੰ ਹੰਬੜਾਂ 'ਚ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਗਰਮੀ ਦੇ ਕਹਿਰ ਸਮੇਂ ਹੰਬੜਾਂ 'ਚ ਕਈ ਦਿਨਾਂ ਤੋਂ ਵਾਟਰ ਸਪਲਾਈ ਬੰਦ ਹੋਣ ਨਾਲ ਲੋਕ ਹੋਏ ਪ੍ਰੇਸ਼ਾਨ
Ad Position 24