07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਨੂੰ ਹੰਬੜਾਂ 'ਚ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 23-05-2026
ਹੰਬੜਾਂ, 22 ਮਈ (ਮੇਜਰ ਹੰਬੜਾਂ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਟਰੱਸਟੀ ਪ੍ਰਵਾਸੀ ਭਾਰਤੀ ਬਲਵੰਤ ਸਿੰਘ ਝੱਜ ਅਤੇ ਝੱਜ ਐੱਚ.ਪੀ ਗੈਸ ਏਜੰਸੀ ਹੰਬੜਾਂ ਦੇ ਮਾਲਕ ਜਗਜੀਵਨ ਸਿੰਘ ਝੱਜ ਵਲੀਪੁਰ ਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਾਬਕਾ ਸਰਪੰਚ ਆੜ੍ਹਤੀ ਸੁਖਦੇਵ ਸਿੰਘ ਝੱਜ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ | ਅੱਜ ਕਸਬਾ ਹੰਬੜਾਂ 'ਚ ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਨੂੰ ਸੈਂਕੜੇ ਲੋਕਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਸਵ: ਸੁਖਦੇਵ ਸਿੰਘ ਝੱਜ ਦਾ ਅੰਤਿਮ ਸੰਸਕਾਰ ਹੰਬੜਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਬਲਵੰਤ ਸਿੰਘ ਝੱਜ, ਜਗਜੀਵਨ ਸਿੰਘ ਝੱਜ, ਪੋਤਰੇ ਪਰਜੀਤ ਸਿੰਘ ਝੱਜ ਕੈਨੇਡਾ ਅਤੇ ਅਵਜਿੰਦਰ ਸਿੰਘ ਝੱਜ ਵਲੋਂ ਦਿਖਾਈ ਗਈ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਚੇਅਰਮੈਨ ਹਰਜਿੰਦਰ ਸਿੰਘ ਨੱਥੂਮਾਜਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ, ਜਥੇ: ਕਰਮਜੀਤ ਸਿੰਘ ਮਲਕਪੁਰ, ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਨੇਕ ਸਿੰਘ ਲਾਦੀਆਂ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਪ੍ਰਾਪਰਟੀ ਕਾਰੋਬਾਰੀ ਪਰਮਜੀਤ ਸਿੰਘ ਗਿੱਲ ਸਲੇਮਪੁਰ, ਆੜ੍ਹਤੀ ਜਗਤਾਰ ਸਿੰਘ ਕੈਲੇ, ਹਰਪਾਲ ਸਿੰਘ ਗਹੌਰ, ਡੀ.ਐੱਸ.ਪੀ. ਮਨਜੀਤ ਸਿੰਘ ਔਲਖ, ਲਖਵੀਰ ਸਿੰਘ ਪੰਧੇਰ ਨੇ ਗਹਿਰੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਸਰਪੰਚ ਸੁਖਦੇਵ ਸਿੰਘ ਝੱਜ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਝੱਜ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਕਲੋਨਾਈਜ਼ਰ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ, ਮਨਜਿੰਦਰ ਸਿੰਘ ਝੱਜ ਕਿੰਗਜ਼ ਵਿਲਾ, ਗੁਰਜੀਤ ਸਿੰਘ ਝੱਜ ਕਿੰਗਜ਼ ਵਿਲਾ, ਸਾਬਕਾ ਸਰਪੰਚ ਲਵਇੰਦਰ ਸਿੰਘ ਰੂਪਾ ਗਿੱਲ, ਟਹਿਲ ਸਿੰਘ ਖੈਹਿਰਾ, ਰਣਵੀਰ ਸਿੰਘ ਸਿੱਧੂ, ਏ.ਐੱਸ.ਆਈ. ਹਰਪਾਲ ਸਿੰਘ ਗਿੱਲ, ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ, ਮੋਹਣ ਸਿੰਘ ਵਿਰਕ, ਪੰਚ ਗੁਰਚਰਨ ਸਿੰਘ ਬਾਠ, ਕਾਨੂੰਨਗੋ ਰਣਜੀਤ ਸਿੰਘ ਭਰੋਵਾਲ, ਪ੍ਰਧਾਨ ਤੇਲੂ ਰਾਮ ਬਾਂਸਲ, ਠੇਕੇਦਾਰ ਹਰਮੋਹਣ ਸਿੰਘ, ਹਰਜਿੰਦਰ ਸਿੰਘ ਖਹਿਰਾ, ਰਾਮ ਆਸਰਾ ਸਿੰਘ ਚੱਕ, ਸੁਖਵਿੰਦਰ ਸਿੰਘ ਸੁੱਖੀ ਗਿੱਲ ਕੈਨੇਡਾ, ਸਾਬਕਾ ਡੀ.ਐੱਸ.ਪੀ ਕਰਮ ਸਿੰਘ, ਡਾ: ਚਰਨਜੀਤ ਸਿੰਘ ਚੱਕ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਪਿ੍ੰ.ਮਦਨ ਲਾਲ ਸੇਠੀ, ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਮਨਜੀਤ ਸਿੰਘ ਭੈਰੋਮੁੰਨਾਂ, ਮੇਜਰ ਸਿੰਘ ਚੀਮਾ, ਅਵਤਾਰ ਸਿੰਘ ਤਾਰੀ ਚੀਮਾ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਪੰਚ ਰਣਜੀਤ ਸਿੰਘ ਚੀਮਾ, ਵਿਸਾਖਾ ਸਿੰਘ ਗਰੇਵਾਲ, 'ਆਪ' ਆਗੂ ਬਲਵੀਰ ਸਿੰਘ ਬਿੱਟੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਮਨਦੀਪ ਸਿੰਘ ਵਿਰਕ, ਨੰਬਰਦਾਰ ਰਣਜੀਤ ਸਿੰਘ ਭੰਗੂ, ਸਰਪੰਚ ਚਰਨ ਸਿੰਘ, ਆੜ੍ਹ੍ਹਤੀ ਨਰਿੰਦਰ ਸਿੰਘ ਬੜੈਚ, ਨੰਬਰਦਾਰ ਹਰਨੇਕ ਸਿੰਘ ਧਾਲੀਵਾਲ, ਮਹਾਂ ਸਿੰਘ ਬਿੱਟੂ, ਸਰਪੰਚ ਹਰਦਿਆਲ ਸਿੰਘ, ਜਗਤਾਰ ਸਿੰਘ ਖਹਿਰਾ, ਸ਼ਮਸ਼ੇਰ ਸਿੰਘ ਸ਼ੇਰੀ ਗਿੱਲ, ਗੁਰਦੇਵ ਸਿੰਘ ਸਿੱਧੂ, ਰਾਜਿੰਦਰ ਵਰਮਾ ਮੁੱਲਾਂਪੁਰ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਪਰਮਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਧਾਲੀਵਾਲ, ਮਨੀ ਹੁੰਦਲ, ਜੈਪਾਲ ਸਿੰਘ ਪੰਧੇਰ, ਜਸਕਰਨ ਸਿੰਘ ਪੰਧੇਰ ਬਲੋਕੇ, ਖੇਤੀਬਾੜੀ ਸਭਾ ਪੁੜੈਣ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਜਗਦੇਵ ਸਿੰਘ ਧਾਲੀਵਾਲ, ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਸਰਬਪਾਲ ਸਿੰਘ ਹੰਬੜਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕੌਰ ਜਗਰਾਉਂ ਵਿਖੇ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਕਾਂਗਰਸ ਦੀ 'ਲੋਕ ਆਵਾਜ਼ ਯਾਤਰਾ' ਵਰਕਰਜ਼/ਵੋਟਰਾਂ 'ਚ ਊਰਜਾ ਭਰਨ ਲਈ ਸਹਾਈ ਬਣੇਗੀ-ਕੈਪਟਨ ਸੰਧੂ
Ad Position 24