ਚੌਂਕੀਮਾਨ, 23 ਮਈ (ਤੇਜਿੰਦਰ ਸਿੰਘ ਚੱਢਾ)-ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਵਿਖੇ ਹਰੀ ਸਿੰਘ ਢੁੱਡੀਕੇ ਦੀ ਲਿਖੀ 26ਵੀਂ ਪੁਸਤਕ ਹਰੀ ਸਿੰਘ ਢੁੱਡੀਕੇ ਦਾ 'ਰਚਨਾ ਸੰਸਾਰ' ਜਾਰੀ ਕੀਤੀ ਗਈ | ਇਸ ਪੁਸਤਕ ਦੀ ਸੰਪਾਦਨਾ ਪਿ੍ੰਸੀਪਲ ਬਲਦੇਵ ਬਾਵਾ ਨੇ ਕੀਤੀ ਹੈ | ਰਿਲੀਜ਼ ਸਮਾਰੋਹ ਮੌਕੇ ਐੱਮ.ਐੱਲ.ਡੀ. ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਹੋਇਆ ਅਤੇ ਮਾ. ਜੈਕਬ ਢੁੱਡੀਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਮੈਡਮ ਹਰਮਨਦੀਪ ਕੌਰ ਨੇ ਮਾ. ਹਰੀ ਸਿੰਘ ਢੁੱਡੀਕੇ ਨੂੰ ਜੀ ਆਇਆਂ ਕਿਹਾ ਤੇ ਹਰੀ ਸਿੰਘ ਢੁੱਡੀਕੇ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ | ਪੁਸਤਕ ਦੇ ਸੰਪਾਦਕ ਬਲਦੇਵ ਬਾਵਾ ਨੂੰ ਵੀ ਵਧਾਈ ਦਿੱਤੀ | ਪਿ੍ੰਸੀਪਲ ਬਲਦੇਵ ਬਾਵਾ ਨੇ ਮਾ. ਹਰੀ ਸਿੰਘ ਢੁੱਡੀਕੇ ਦੀ 26ਵੀਂ ਪੁਸਤਕ ਹਰੀ ਸਿੰਘ ਢੁੱਡੀਕੇ ਦਾ 'ਰਚਨਾ ਸੰਸਾਰ' ਰਿਲੀਜ਼ ਹੋਣ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਹਰੀ ਸਿੰਘ ਢੁੱਡੀਕੇ ਦੀ ਕਲਮ ਤੋਂ ਲਿਖੇ ਨਾਵਲ, ਬਾਲ-ਕਾਵਿ ਸੰਗ੍ਰਹਿ, ਜੀਵਨੀਆਂ ਆਦਿ ਬਾਰੇ ਜਾਣਕਾਰੀ ਅਤੇ ਵੱਖ-ਵੱਖ ਲੇਖਕਾਂ ਵਲੋਂ ਪੁਸਤਕਾਂ ਦੀ ਕੀਤੀ ਗਈ ਸਮੀਖਿਆ ਅਤੇ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਮੈਡਮ ਦਲਵੀਰ ਕੌਰ ਵਾਈਸ ਪਿ੍ੰਸੀਪਲ ਨੇ ਵਧਾਈ ਦਿੰਦਿਆਂ ਕਿਹਾ ਕਿ ਇਤਿਹਾਸ ਅਤੇ ਜਾਣਕਾਰੀ ਭਰਪੂਰ ਸਾਹਿਤ ਸਾਡੇ ਵਿਰਸੇ ਦਾ ਗੌਰਵ ਹੈ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਸੁਖਦੀਪ ਕੌਰ, ਮੈਡਮ ਅੰਮਿ੍ਤਪਾਲ ਕੌਰ, ਗੁਰਿੰਦਰਪਾਲ ਸਿੰਘ, ਗੁਰਚਰਨ ਸਿੰਘ ਅਤੇ ਹਰਪ੍ਰੀਤ ਸਿੰਘ ਵਲੋਂ ਮਾ. ਹਰੀ ਸਿੰਘ ਢੁੱਡੀਕੇ ਤੇ ਮਾ. ਜੈਕਬ ਢੁੱਡੀਕੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮਾ. ਜੈਕਬ ਢੁੱਡੀਕੇ ਨੇ ਵਧਾਈ ਦਿੰਦਿਆਂ ਸਮੁੱਚੇ ਸਟਾਫ਼ ਦਾ ਧੰਨਵਾਦ |