ਗੁਰੂਸਰ ਸੁਧਾਰ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਮੰਡੀਕਰਨ ਬੋਰਡ ਵਲੋਂ ਪਿੰਡ ਅਕਾਲਗੜ੍ਹ ਦੀ ਬਣਾਈ ਜਾ ਰਹੀ ਨਵੀਂ ਫਿਰਨੀ (ਸੜਕ) ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ | ਕਰੀਬ ਇਕ ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀ ਇਸ ਫਿਰਨੀ ਦੇ ਨਿਰਮਾਣ ਦਾ ਵੇਰਵਾ ਦਿੰਦਿਆਂ 'ਆਪ' ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਅਕਾਲਗੜ੍ਹ, ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਮੁੱਚੀ ਫਿਰਨੀ ਮੰਡੀਕਰਨ ਬੋਰਡ ਵਲੋਂ ਕੰਕਰੀਟ ਸਮੱਗਰੀ ਨਾਲ ਬਣਾਈ ਜਾਵੇਗੀ | ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ 'ਆਪ' ਆਗੂਆਂ ਤੇ ਸਮਰਥਕਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਲਕਸ਼ਮੀ ਨਰਾਇਣ ਮੰਦਿਰ ਵਾਲਾ ਪਹੁੰਚ ਮਾਰਗ ਵੀ ਕੰਕਰੀਟ ਸਦਕਾ ਪੂਰਾ ਠੋਸ ਤੇ ਤਸੱਲੀਬਖ਼ਸ਼ ਬਣਾਇਆ ਗਿਆ ਹੈ | ਉਨ੍ਹਾਂ ਇਨ੍ਹਾਂ ਵਿਕਾਸ ਕਾਰਜਾਂ ਬਦਲੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਰਮੇਸ਼ ਜੈਨ ਤੇ ਪਾਰਟੀ ਦੇ ਹੋਰਨਾਂ ਆਗੂਆਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਪਿੰਡ ਦੀ ਨੁਹਾਰ ਬਦਲੀ ਗਈ ਹੈ | ਇਸ ਮੌਕੇ ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ ਗਿੱਲ, ਯੂਥ ਪ੍ਰਧਾਨ ਜਗਦੇਵ ਸਿੰਘ, ਸੂਬੇਦਾਰ ਨਿਰਮਲ ਸਿੰਘ, ਮੰਡੀਕਰਨ ਬੋਰਡ ਸੁਪਰਵਾਈਜ਼ਰ ਅਮਰਜੀਤ ਸਿੰਘ ਟੂਸਾ, ਮਹਿੰਦਰ ਸਿੰਘ, ਹਰਦੀਪ ਸਿੰਘ ਦੀਪਾ, ਤੇਜਿੰਦਰ ਸਿੰਘ ਤੇਜਾ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ ਆਦਿ ਸਮੇਤ ਹੋਰ