29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਜਾਬੀ ਸਾਹਿਤ ਸਭਾ ਸੰਦੌੜ ਵਲੋਂ ਜਸਬੀਰ ਸਿੰਘ ਕੰਗਣਵਾਲ ਦੇ ਨਾਵਲ 'ਲਾਹੌਰੀਆ' 'ਤੇ ਵਿਚਾਰ ਗੋਸ਼ਟੀ ਕੀਤੀ

Ad Position 21
No active advertisement
ਅਜੀਤ ਡੈਸਕ 25-05-2026
ਰਾਏਕੋਟ, 24 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਸਦਭਾਵਨਾ ਕਾਲਜ ਜਲਾਲਦੀਵਾਲ (ਰਾਏਕੋਟ) ਵਿਖੇ ਜਸਬੀਰ ਸਿੰਘ ਕੰਗਣਵਾਲ ਦੇ ਨਾਵਲ 'ਲਾਹੌਰੀਆ' 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਸਮੇਂ ਪੰਜਾਬੀ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ, ਜਰਨਲ ਸਕੱਤਰ ਦਰਸ਼ਨ ਦਰਦੀ, ਖਜ਼ਾਨਚੀ ਬਲਵੰਤ ਫਰਵਾਲੀ ਨੇ ਦੱਸਿਆ ਕਿ ਜਸਬੀਰ ਸਿੰਘ ਕੰਗਣਵਾਲ ਪੰਜਾਬੀ ਅਧਿਆਪਕ ਨੇ 1947 ਦੀ ਤ੍ਰਾਸਦੀ ਨੂੰ ਬਿਆਨ ਕਰਦਾ ਇਹ ਨਾਵਲ ਅੱਜ-ਕੱਲ੍ਹ ਸਾਹਿਤ ਦੇ ਖੇਤਰ 'ਚ ਕਾਫ਼ੀ ਚਰਚਾ ਵਿੱਚ ਹੈ | ਜਸਬੀਰ ਸਿੰਘ ਪੰਜਾਬੀ ਸਾਹਿਤ ਸਭਾ ਸੰਦੌੜ ਦਾ ਸਰਗਰਮ ਮੈਂਬਰ ਹੈ, ਜੋ ਅੱਜ-ਕੱਲ੍ਹ ਪਟਿਆਲਾ ਵਿਖੇ ਰਹਿ ਰਿਹਾ ਹੈ | ਇਸ ਵਿਚਾਰ ਗੋਸ਼ਟੀ ਵਿੱਚ ਡਾ. ਚਰਨਦੀਪ ਸਿੰਘ, ਬਲਰਾਜ ਸਿੰਘ ਮਾਂਗੇਵਾਲ ਗਵਰਨਿੰਗ ਬਾਡੀ ਮੈਂਬਰ, ਐਸੋਸੀਏਟ ਪ੍ਰੋਫੈਸਰ ਡਾ: ਵਿਸ਼ਾਲ ਦੀਪ ਗੁਪਤਾ, ਅਸਿਸਟੈਂਟ ਪ੍ਰੋਫੈਸਰ ਕੁਲਦੀਪ ਸਿੰਘ, ਪਿ੍ੰਸੀਪਲ ਕੇ.ਕੇ ਗਰਗ, ਹਰਪ੍ਰੀਤ ਸਿੰਘ, ਦਲਜਿੰਦਰ ਸਿੰਘ ਹੈੱਡ ਟੀਚਰ, ਗੁਰਜੰਟ ਸਿੰਘ ਭੋਗੀਵਾਲ, ਕੁਲਵੰਤ ਸਿੰਘ ਲੋਹਗੜ੍ਹ, ਮਾ. ਮੱਘਰ ਸਿੰਘ ਭੂਦਨ, ਗੋਬਿੰਦ ਸੰਦੌੜਵੀ, ਡਾ: ਗੁਰਦੇਵ ਸਿੰਘ ਚੁੰਬਰ, ਜਸਵੀਰ ਕਲਿਆਣ, ਵਰਿੰਦਰ ਫਰਵਾਲੀ, ਨਿਰਮਲ ਸਿੰਘ ਸੰਦੌੜ, ਅੰਮਿ੍ਤਪਾਲ ਸਿੰਘ, ਦਰਸ਼ਨ ਸਿੰਘ ਡਾਂਗੋ, ਕਰਮਜੀਤ ਸਿੰਘ ਨੱਥੋਹੇੜੀ, ਨੇ ਨਾਵਲ ਤੇ ਵਿਚਾਰ ਪ੍ਰਗਟ ਕੀਤੇ ਅਤੇ ਸਦਭਾਵਨਾ ਕਾਲਜ ਜਲਾਲਦੀਵਾਲ ਵੱਲੋਂ ਜਸਬੀਰ ਸਿੰਘ ਕੰਗਣਵਾਲ ਨੂੰ ਨਾਵਲ 'ਲਾਹੌਰੀਆ' ਲਈ ਮੁਬਾਰਕਾਂ ਦਿੱਤੀਆਂ ਅਤੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਵਲੋਂ ਮੰਤਰੀ ਮੁੰਡੀਆਂ ਤੇ ਪਟਿਆਲੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਗਲੀ ਖ਼ਬਰ ਹਲਕਾ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਵਲੋਂ ਪਿੰਡ ਸਦਰਪੁਰਾ ਵਿਖੇ ਨਵੇਂ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ
Ad Position 24