29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨੌਜਵਾਨ ਬਚਾਓ' ਮੁਹਿੰਮ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡਾਂ 'ਚ ਲਾਮਬੰਦ ਹੋਣ ਦਾ ਸੱਦਾ

Ad Position 21
No active advertisement
ਪਿੰਡ ਸਿੱਧਵਾਂ ਕਲਾਂ ਵਿਖੇ ਇੱਕਤਰਤਾ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਰਸੂਲਪੁਰ ਤੇ ਬੈਠੇ ਹੋਏ ਸ਼ਰਨਪ੍ਰੀਤ ਸਿੰਘ ਸਿੱਧਵਾਂ, ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਸਾਬਕਾ ਪੰਚ ਹਰਦੇਵ ਸਿੰਘ ਸਿੱਧਵਾਂ ਅਤੇ ਹੋਰ | ਤਸਵੀਰ: ਤੇਜਿੰਦਰ ਸਿੰਘ ਚੱਢਾ <br/> 25-05-2026
ਚੌਕੀਮਾਨ, 24 ਮਈ (ਤੇਜਿੰਦਰ ਸਿੰਘ ਚੱਢਾ)-ਚਿੱਟੇ ਦੀ ਭਿਆਨਕ ਅੱਗ ਤੋਂ ਨੌਜਵਾਨ ਮੁੰਡਿਆਂ ਨੂੰ ਬਚਾਉਣ ਅਤੇ ਜਾਗਰੂਕ ਕਰਨ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਸਿੱਧਵਾਂ ਕਲਾਂ ਵਿਖੇ ਜਨਤਕ ਮੀਟਿੰਗਾਂ ਕਰਕੇ ਆਮ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਵਿਚ ਔਰਤਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਇਕਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਖ਼ਬਾਰਾਂ, ਸੜਕਾਂ ਅਤੇ ਜਨਤਕ ਥਾਵਾਂ 'ਤੇ ਇਸ਼ਤਿਹਾਰ ਲਾ-ਲਾ ਕੇ 'ਯੁੱਧ ਨਸ਼ਿਆਂ ਵਿਰੁੱਧ' ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈ, ਪਰ ਚਿੱਟੇ ਦਾ ਭਿਆਨਕ ਦੈਂਤ ਪੰਜਾਬ ਦੇ ਨੌਜਵਾਨ ਮੁੰਡਿਆਂ ਨੂੰ ਲਗਾਤਾਰ ਆਪਣੀ ਖ਼ਤਰਨਾਕ ਲਪੇਟ ਵਿਚ ਲੈ ਕੇ ਕੁਰਾਹੇ ਪਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਕੇ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ | ਇਸ ਨਸ਼ੇ ਦੀ ਮਾਰ ਨੌਜਵਾਨੀ 'ਤੇ ਹੀ ਪੈ ਰਹੀ ਹੈ | ਉੱਚ, ਮੱਧ ਅਤੇ ਅੱਤ ਗਰੀਬ ਵਰਗ ਤੱਕ ਦੇ ਨੌਜਵਾਨਾਂ ਨੂੰ ਚਿੱਟਾ ਨਿਗਲ ਗਿਆ ਹੈ | ਉਕਤ ਆਗੂਆਂ ਨੇ ਆਮ ਲੋਕਾਂ ਨੂੰ ਚਿੱਟੇ ਦੇ ਭਿਆਨਕ ਨਸ਼ੇ ਖਿਲਾਫ਼ 'ਚਿੱਟੇ ਦਾ ਕਹਿਰ ਨੌਜਵਾਨ ਬਚਾਓ' ਮੁਹਿੰਮ ਤਹਿਤ ਜਗਰਾਉਂ ਵਿਖੇ 5 ਜੂਨ ਨੂੰ ਹੋਣ ਵਾਲੇ ਰੋਹ ਭਰਪੂਰ ਮੁਜਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਸ਼ਰਨਪ੍ਰੀਤ ਸਿੰਘ ਸਿੱਧਵਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਕੁਲਵੰਤ ਸਿੰਘ ਸੋਨੀ, ਸਾਬਕਾ ਪੰਚ ਹਰਦੇਵ ਸਿੰਘ ਸਿੱਧਵਾਂ, ਮਨਜੀਤ ਸਿੰਘ, ਜਸਵੰਤ ਸਿੰਘ, ਇੰਦਰਜੀਤ ਸਿੰਘ, ਕੁਲਜਿੰਦਰ ਸਿੰਘ, ਜ਼ੋਰਾ ਸਿੰਘ, ਕਿਰਨਜੋਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਜੰਟਾ ਸਿੰਘ, ਕੌਰਾ ਸਿੰਘ ਅਤੇ ਬੂੜਾ ਸਿੰਘ ਆਦਿ ਹਾਜ਼ਰ ਸਨ | ਜਥੇਬੰਦੀ ਨੇ ਮੰਗ ਕੀਤੀ ਕਿ ਨਸ਼ਿਆਂ ਦਾ ਮੁੱਖ ਕਾਰਨ ਬੇਚੈਨੀ ਹੈ | ਬੇਚੈਨੀ ਬੇਰੁਜ਼ਗਾਰੀ ਦੀ ਦੇਣ ਹੈ ਇਸ ਲਈ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ | ਚਿੱਟਾ ਦਾ ਖ਼ਤਰਨਾਕ ਪਰਪੋਕ ਵੱਧਣਾ ਸਰਕਾਰ ਦੀ ਨਲੈਕੀ ਹੈ | ਇਸ ਲਈ ਚਿੱਟੇ ਕਾਰਨ ਜਾਨ ਗਵਾਉਣ ਵਾਲੇ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੂੰ ਸਰਕਾਰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਅਤੇ ਸਾਬਕਾ ਚੇਅਰਮੈਨ ਠੇਕੇਦਾਰ ਸਿੱਧਵਾਂ ਦੇ ਭਰਾ ਠੇਕੇਦਾਰ ਚਰਨਜੀਤ ਸਿੰਘ ਕੁੱਕੀ ਨਮਿਤ... ਅਗਲੀ ਖ਼ਬਰ ਕੈਪਟਨ ਸੰਧੂ ਦੀ ਅਗਵਾਈ 'ਚ ਚੱਲ ਰਹੀ 'ਲੋਕ ਆਵਾਜ਼ ਪੈਦਲ ਯਾਤਰਾ' ਨਾਲ ਹਲਕੇ 'ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਬੀਰਮੀ
Ad Position 24