29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵੋਟਰਾਂ ਦੇ ਵੱਡੇ ਸਮਰਥਨ ਨਾਲ ਅਮਰਜੀਤ ਸਿੰਘ ਮਾਲਵਾ ਤੇ ਉਸ ਦੀ ਪਤਨੀ ਰਵਿੰਦਰਪਾਲ ਕੌਰ ਹੋਏ ਬਾਗੋ-ਬਾਗ

Ad Position 21
No active advertisement
ਅਜੀਤ ਡੈਸਕ 25-05-2026
ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਚੋਣਾਂ ਦੇ ਆਖਰੀ ਦਿਨ 4 ਤੇ 5 ਵਾਰਡ ਤੋਂ ਅਮਰਜੀਤ ਸਿੰਘ ਮਾਲਵਾ ਅਤੇ ਉਨ੍ਹਾਂ ਦੀ ਪਤਨੀ ਰਵਿੰਦਰਪਾਲ ਕੌਰ ਦੇ ਹੱਕ ਵਿਚ ਵੱਡਾ ਇਕੱਠ ਹੋਇਆ | ਇਸੇ ਤਹਿਤ 4 ਨੰਬਰ ਵਾਰਡ ਤੋਂ ਅਮਰਜੀਤ ਸਿੰਘ ਮਾਲਵਾ ਅਤੇ ਵਾਰਡ ਨੰਬਰ-5 ਤੋਂ ਰਵਿੰਦਰਪਾਲ ਕੌਰ ਮਾਲਵਾ ਦੇ ਹੱਕ ਵਿੱਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਚੋਣ ਪ੍ਰਚਾਰ ਕਰਦਿਆਂ ਲੋਕਾਂ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਦੇ ਹੱਕ ਵਿਚ ਸਮਰਥਨ ਮੰਗਿਆ | ਵਿਧਾਇਕਾ ਮਾਣੂੰਕੇ ਨੇ ਮਾਲਵਾ ਜੋੜੀ ਦੇ ਵਾਰਡਾਂ 'ਚ ਰੋਡ ਸ਼ੋਅ ਕੀਤੇ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ | ਲੋਕਾਂ ਵੱਲੋਂ ਵੀ ਉਮੀਦਵਾਰਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਕਈ ਥਾਵਾਂ 'ਤੇ ਲੋਕਾਂ ਨੇ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ | ਚੋਣ ਪ੍ਰਚਾਰ ਦੌਰਾਨ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸਰਕਾਰ ਵਲੋਂ ਲੋਕ ਭਲਾਈ ਲਈ ਕਈ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਜਨਤਾ ਵੀ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਉਮੀਦਵਾਰਾਂ ਦਾ ਸਾਥ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਮਾਲਵਾ ਪਰਿਵਾਰ ਲੰਬੇ ਸਮੇਂ ਤੋਂ ਲੋਕਾਂ ਨਾਲ ਜੁੜਿਆ ਹੋਇਆ ਹੈ ਅਤੇ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਿਹਾ ਹੈ | ਇਸ ਮੌਕੇ ਅਮਰਜੀਤ ਸਿੰਘ ਮਾਲਵਾ ਅਤੇ ਉਨ੍ਹਾਂ ਦੀ ਪਤਨੀ ਰਵਿੰਦਰਪਾਲ ਕੌਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਾਰਡ ਵਾਸੀਆਂ ਵੱਲੋਂ ਲਗਾਤਾਰ ਭਰਵਾਂ ਸਹਿਯੋਗ ਅਤੇ ਪਿਆਰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਸਮੱਰਥਨ ਇਹ ਦਰਸਾ ਰਿਹਾ ਹੈ ਕਿ ਲੋਕ ਉਨ੍ਹਾਂ ਵੱਲੋਂ ਕੀਤੇ ਕੰਮਾਂ ਅਤੇ ਲੋਕ ਸੇਵਾ 'ਤੇ ਆਪਣੀ ਮੋਹਰ ਲਗਾਉਣਗੇ | ਉਨ੍ਹਾਂ ਭਰੋਸਾ ਜਿਤਾਉਂਦਿਆਂ ਕਿਹਾ, ਅਸੀਂ ਦੋਵੇਂ ਸੀਟਾਂ ਵੱਡੀ ਬਹੁਮਤ ਨਾਲ ਜਿੱਤ ਕੇ ਵਿਧਾਇਕਾ ਮਾਣੂੰਕੇ ਦੀ ਝੋਲੀ ਪਾਵਾਂਗੇ | ਲੋਕਾਂ ਨੇ ਜੋ ਪਿਆਰ ਅਤੇ ਵਿਸ਼ਵਾਸ ਸਾਡੇ ਉੱਤੇ ਦਿਖਾਇਆ ਹੈ, ਅਸੀਂ ਉਸ 'ਤੇ ਖਰਾ ਉਤਰਨ ਲਈ ਹਮੇਸ਼ਾ ਯਤਨ ਕਰਾਂਗੇ | ਚੋਣ ਮਾਹੌਲ ਵਿਚ ਵਿਧਾਇਕਾ ਮਾਣੂੰਕੇ ਦੀ ਮੌਜੂਦਗੀ ਨੂੰ ਮਾਲਵਾ ਜੋੜੀ ਲਈ ਵੱਡਾ ਸਿਆਸੀ ਬਲ ਮੰਨਿਆ ਜਾ ਰਿਹਾ ਹੈ | ਰਾਜਨੀਤਿਕ ਹਲਕਿਆਂ ਵਿੱਚ ਵੀ ਇਹ ਚਰਚਾ ਹੈ ਕਿ ਉਨ੍ਹਾਂ ਦੇ ਪ੍ਰਚਾਰ ਤੋਂ ਬਾਅਦ ਮਾਲਵਾ ਜੋੜੀ ਦੀ ਚੋਣੀ ਸਥਿਤੀ ਹੋਰ ਮਜ਼ਬੂਤ ਹੋਈ ਹੈ ਅਤੇ ਚੋਣੀ ਮੁਕਾਬਲਾ ਹੋਰ ਦਿਲਚਸਪ ਬਣਦਾ ਨਜ਼ਰ ਆ ਰਿਹਾ ਹੈ | ਇਸ ਮੌਕੇ ਜਗਜੀਤ ਸਿੰਘ, ਟਹਿਲ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਹੈਪੀ, ਸਤਵਿੰਦਰ ਸਿੰਘ, ਸਰਪੰਚ ਪਾਲੀ ਡੱਲਾ, ਇੰਦਰਜੀਤ ਸਿੰਘ, ਕਮਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ-23 ਤੋਂ ਉਮੀਦਵਾਰ ਬੀਬੀ ਸੁਖਦੀਪ ਕੌਰ ਧਾਲੀਵਾਲ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ 23 ਨੰਬਰ ਵਾਰਡ 'ਚ 'ਆਪ' ਉਮੀਦਵਾਰ ਗੁਰਮੀਤ ਕੌਰ ਦੇ ਹੱਕ 'ਚ ਉਮੜਿਆ ਹਜੂਮ <br/>
Ad Position 24