ਮੁੱਲਾਂਪੁਰ-ਦਾਖਾ, 26 ਮਈ (ਨਿਰਮਲ ਸਿੰਘ ਧਾਲੀਵਾਲ)- ਜੀ.ਐੱਚ.ਜੀ. ਅਕੈਡਮੀ ਕੋਠੇ ਬੱਗੂ ਜਗਰਾਉਂ ਵਿਖੇ ਹੋਏ ਜ਼ਿਲ੍ਹਾ ਕਰਾਟੇ ਮੁਕਾਬਲਿਆਂ ਸਮੇਂ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗਿਆਂ ਦੀ ਝੜੀ ਲਗਾ ਦਿੱਤੀ | ਇਨ੍ਹਾਂ ਮੁਕਾਬਲਿਆਂ ਸਮੇਂ ਸਕੂਲ ਦੇ ਕਰਾਟੇ ਖਿਡਾਰੀਆਂ ਜਤਨਜੋਤ ਕੌਰ ਤਰਨਪ੍ਰੀਤ ਸਿੰਘ, ਅਰਾਧਿਆ, ਅਮਰਵੀਰ ਸਿੰਘ, ਪ੍ਰਭਦੀਪ ਸਿੰਘ, ਗੁਰਨੂਰ ਸਿੰਘ, ਸਹਿਜਦੀਪ ਸਿੰਘ ਸਾਰਿਆਂ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਚਮਕਾਇਆ | ਸਿਮਰਨਜੋਤ ਸਿੰਘ, ਨਿਹਾਲ, ਹਰਦਿ੍ਸ਼ਟ, ਨਿਮਰਤ, ਦਮਨਦੀਪ ਸਿੰਘ, ਅਨੂਰੀਤ ਕੌਰ, ਜਸ਼ਕੀਰਤ ਸਿੰਘ, ਹਰਕੀਰਤ ਸਿੰਘ ਸਾਰਿਆਂ ਚਾਂਦੀ ਤਗਮਾ ਜਿੱਤਿਆ | ਪਰਮੀਤ ਕੌਰ, ਗੁਰਕੀਰਤ ਕੌਰ, ਗੁਰਮੀਨ ਕੌਰ, ਮਨੋਹਰਸੇਨ ਕੌਰ, ਜਸਲੀਨ ਕੌਰ, ਤਨਵੀਰ ਕੌਰ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ | ਮੁਕਾਬਲਿਆਂ ਦੌਰਾਨ ਕਰਾਟੇ ਕੋਚ ਰਾਜ ਕੁਮਾਰ, ਮੈਡਮ ਤਰਨਜੀਤ ਕੌਰ, ਮੈਡਮ ਸੰਧਿਆ ਖਿਡਾਰੀਆਂ ਨਾਲ ਮੌਜੂਦ ਰਹੇ | ਜਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ ਵਲੋਂ ਕਰਾਟੇ ਖਿਡਾਰੀਆਂ ਅਤੇ ਟੀਮ ਮੈਨੇਜਮੈਂਟ ਨੂੰ ਵਧਾਈ ਦਿੱਤੀ |