ਮੁੱਲਾਂਪੁਰ-ਦਾਖਾ, 26 ਮਈ (ਨਿਰਮਲ ਸਿੰਘ ਧਾਲੀਵਾਲ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਤੀਜੇ ਦਿਨ ਇਜ਼ਾਫਾ ਹੋਣ ਨਾਲ ਜਿੱਥੇ ਸਾੳਣੀ ਫ਼ਸਲ ਦੀ ਬਿਜਾਈ ਸਮੇਂ ਕਿਸਾਨ ਵਰਗ ਨੂੰ ਆਰਥਿਕ ਸੰਕਟ ਝੱਲਣਾ ਪਵੇਗਾ, ਉੱਥੇ ਪਿਛਲੇ ਦਿਨ 15, 19, 23 ਅਤੇ 25 ਮਈ ਲਗਾਤਾਰ ਤੇਲ ਕੀਮਤਾਂ 'ਚ ਵਾਧੇ ਦਾ ਕਿਸਾਨਾਂ ਵਾਂਗ ਫੈਕਟਰੀਆਂ, ਛੋਟੇ ਵੱਡੇ ਉਦਯੋਗ ਨੂੰ ਵੀ ਝਟਕਾ ਲੱਗੇਗਾ, ਇਹ ਪ੍ਰਗਟਾਵਾ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੈਟਰੋਲੀਅਮ ਦੀਆਂ ਨਿਰੰਤਰ ਵਧ ਰਹੀਆਂ ਕੀਮਤਾਂ 'ਤੇ ਚਿੰਤਤ ਹੁੰਦਿਆਂ ਕੀਤਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਝੋਨੇ ਦੇ ਖਰੀਦ ਮੁੱਲ 'ਚ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਨਾਲ ਹੀ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ | ਉਨ੍ਹਾਂ ਕਿਹਾ ਕਿ ਟਰੱਕ-ਬੱਸ ਟਰਾਂਸਪੋਰਟਰ ਦੀ ਮਹਿੰਗਾਈ ਨੇ ਪਹਿਲਾਂ ਹੀ ਕਮਰ ਤੋੜ ਰੱਖੀ ਹੈ, ਹੁਣ ਤੇਲ ਕੀਮਤਾਂ 'ਚ ਲਗਾਤਾਰ ਵਾਧਾ ਟਰਾਂਸਪੋਰਟ ਧੰਦਾ ਚੌਪਟ ਕਰ ਦੇਵੇਗਾ | ਇਯਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਾਰ-ਵਾਰ ਤੇਲ ਕੀਮਤਾਂ'ਚ ਵਾਧੇ ਦਾ ਵੱਧ ਅਸਰ ਹੇਠਲੇ ਜਾਂ ਮੱਧ ਵਰਗੀ ਪਰਿਵਾਰਾਂ ਨੂੰ