14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹੰਬੜਾਂ 'ਚ ਵਾਪਰੇ ਸੜਕ ਹਾਦਸੇ 'ਚ ਡਾਕਖ਼ਾਨੇ 'ਚ ਡਿਊਟੀ ਕਰਦੀ ਮਹਿਲਾ ਦੀ ਟਰੱਕ ਹੇਠਾਂ ਆਉਣ ਨਾਲ ਹੋਈ ਮੌਤ

Ad Position 21
No active advertisement
ਅਜੀਤ ਡੈਸਕ 27-05-2026
ਹੰਬੜਾਂ, 26 ਮਈ (ਮੇਜਰ ਹੰਬੜਾਂ)-ਲੁਧਿਆਣਾ ਨੇੜਲੇ ਕਸਬਾ ਹੰਬੜਾਂ 'ਚ ਐੱਚ.ਡੀ.ਐੱਫ.ਸੀ ਬੈਂਕ ਸਾਹਮਣੇ ਵਾਪਰੇ ਮੋਟਰਸਾਈਕਲ ਤੇ ਟਰੱਕ ਸੜਕ ਹਾਦਸੇ 'ਚ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਖ਼ਾਨਾ ਸਿੱਧਵਾਂ ਬੇਟ ਵਿਖੇ ਨੌਕਰੀ ਕਰ ਰਿਹਾ ਅਕਾਸ਼ਦੀਪ ਸਿੰਘ ਆਪਣੇ ਮੋਟਰਸਾਈਕਲ ਪੀ.ਬੀ. 10 ਸੀ.ਐੱਸ. 8237 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ ਅਤੇ ਮੋਟਰਸਾਈਕਲ ਪਿੱਛੇ ਡਾਕਖ਼ਾਨਾ ਜਗਰਾਉਂ ਵਿਖੇ ਬਤੌਰ ਏ.ਐੱਸ.ਪੀ. ਵਜੋਂ ਨੌਕਰੀ ਕਰ ਰਹੀ ਮਹਿਲਾ ਬੈਠੀ ਸੀ, ਜਦੋਂ ਉਹ ਐੱਚ.ਡੀ.ਐੱਫ.ਸੀ. ਬੈਂਕ ਹੰਬੜਾਂ ਸਾਹਮਣੇ ਪੁੱਜੇ ਤਾਂ ਇਕ ਵਿਅਕਤੀ ਭੱਜਕੇ ਸੜਕ ਪਾਰ ਕਰਦਾ ਹੋਇਆ ਮੋਟਰਸਾਈਕਲ ਵਿਚ ਜਾ ਟਕਰਾਇਆਂ ਤੇ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਸੜਕ 'ਤੇ ਜਾ ਡਿੱਗੀ, ਜਿਸ ਨੂੰ ਪਿੱਛੇ ਤੋਂ ਆ ਰਹੇ ਇਕ ਟਰੱਕ ਨੰਬਰ ਐੱਚ.ਆਰ. 62-5787 ਵਲੋਂ ਕੁਚਲ ਦਿੱਤਾ ਗਿਆ ਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ 'ਚ ਮਾਰੀ ਗਈ ਮਹਿਲਾ ਕਰਮਚਾਰੀ ਦੀ ਪਛਾਣ ਰਵੇਤਾ ਬਹਾਦਰਕੇ ਰੋਡ ਲੁਧਿਆਣਾ ਵਜੋਂ ਹੋਈ ਹੈ ਤੇ ਉਹ ਜਗਰਾਉਂ ਡਾਕਖ਼ਾਨੇ ਵਿਚ ਬਤੌਰ ਇੰਸਪੈਕਟਰ ਡਿਊਟੀ ਨਿਭਾ ਰਹੀ ਸੀ ਤੇ ਸਾਥੀ ਕਰਮਚਾਰੀ ਨਾਲ ਮੋਟਸਾਈਕਲ ਪਿੱਛੇ ਬੈਠ ਕੇ ਡਿਊਟੀ 'ਤੇ ਜਾ ਰਹੀ ਸੀ ਅਤੇ ਹੰਬੜਾਂ 'ਚ ਉਕਤ ਹਾਦਸਾ ਵਾਪਰ ਗਿਆ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ | ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਪਿ੍ਤਪਾਲ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਪਰਮਿੰਦਰ ਸਿੰਘ ਵਿਰਕ ਦੀ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਟਰੱਕ ਨੂੰ ਕਬਜੇ ਵਿਚ ਲੈਂਦਿਆਂ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਚੌਂਕੀ ਇੰਚਾਰਜ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਐੱਚ. ਡੀ. ਐੱਫ. ਸੀ. ਬੈਂਕ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੋਟੋਜ਼ ਚੈੱਕ ਕੀਤੀ ਜਾ ਰਹੀ ਹੈ, ਉਸ ਤੋਂ ਹੀ ਹਾਦਸੇ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਤੇ ਹਾਦਸੇ ਲਈ ਜ਼ਿੰਮੇਵਾਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ 'ਮੇਰੀ ਰਸੋਈ ਯੋਜਨਾ' ਤਹਿਤ 150 ਲੋੜਵੰਦ ਪਰਿਵਾਰਾਂ ਨੂੰ ਡਾ: ਕੰਗ ਤੇ ਸਿੱਧੂ ਨੇ ਰਾਸ਼ਨ ਕਿੱਟਾਂ... ਅਗਲੀ ਖ਼ਬਰ ਕੇਂਦਰ ਸਰਕਾਰ ਆਮ ਲੋਕਾਂ 'ਤੇ ਮਹਿੰਗਾਈ ਦਾ ਵੱਡਾ ਬੋਝ ਪਾ ਰਹੀ ਹੈ-ਸਾਬਕਾ ਵਿਧਾਇਕ ਭਲਾਈਪੁਰ <br/>
Ad Position 24