14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਵਿਖੇ 7 ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 27-05-2026
ਚੌਂਕੀਮਾਨ, 26 (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਆਈ.ਕਿਉ.ਏ.ਸੀ. ਦੇ ਕੋਆਰਡੀਨਟਰ ਪ੍ਰੋ. ਰੂਪਾ ਕੌਰ ਰਾਏ ਵੱਲੋਂ ਸੱਤ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਸਮਾਗਮ ਦੇ ਪਹਿਲੇ ਦਿਨ ਦੇ ਪ੍ਰਮੁੱਖ ਬੁਲਾਰੇ ਪ੍ਰੋ. ਡਾ. ਹਰਜੋਧ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਅਤੇ ਸਾਬਕਾ ਚੇਅਰਮੈਨ ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਨ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸੈਪਲਿੰਗ ਭੇਟ ਕਰਦਿਆਂ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਕਿਹਾ | ਅਕਾਦਮਿਕ ਸੈਸ਼ਨ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰਨ ਨਾਲ ਅਤੇ ਸ਼ਬਦ ਗਾਇਨ ਨਾਲ ਕੀਤਾ ਗਿਆ | ਡਾ. ਇੰਦਰਜੀਤ ਕੌਰ ਨੇ ਪ੍ਰਮੱਖ ਬੁਲਾਰੇ ਦੀਆਂ ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ | ਡਾ. ਹਰਜੋਧ ਸਿੰਘ ਨੇ 'ਭਾਰਤੀ ਸਿੱਖਿਆ ਪ੍ਰਣਾਲੀ ਅਤੇ ਨੈਤਿਕ ਕਦਰਾਂ ਕੀਮਤਾਂ' ਵਿਸ਼ੇ 'ਤੇ ਮੁਖਾਤਿਬ ਹੁੰਦਿਆਂ ਸਿੱਖ ਧਰਮ, ਸਿੱਖੀ ਸਿਧਾਂਤਾਂ ਦੀ ਅਮੀਰੀ, ਸਿੱਖ ਦੀ ਨਿਵੇਕਲੀ ਸ਼ਖ਼ਸੀਅਤ, ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ, ਨੌਵੇਂ ਪਾਤਿਸ਼ਾਹ ਜੀ ਵਲੋਂ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਅਤੇ ਦਸਮੇਸ਼ ਪਾਤਿਸ਼ਾਹ ਜੀ ਵਲੋਂ ਸਰਬੰਸ ਕੁਰਬਾਨ ਕਰਨ ਦੇ ਨੈਤਿਕ ਮੁੱਲ ਵਿਧਾਨ ਨੂੰ ਪੇਸ਼ ਕਰਦਿਆਂ ਯੁਵਾ ਪੀੜ੍ਹੀ ਦੇ ਮਾਰਗ ਦਰਸ਼ਕ ਬਣਨ ਦਾ ਸੁਨੇਹਾ ਦਿੱਤਾ | ਉਨ੍ਹਾਂ ਵਿਭਿੰਨ ਇਤਿਹਾਸਕਾਰਾਂ ਦੇ ਖੋਜ ਹਵਾਲਿਆਂ ਨੂੰ ਪੇਸ਼ ਕਰਦਿਆਂ ਖੋਜ ਦੇ ਵਿਭਿੰਨ ਪੱਧਰਾਂ ਨੂੰ ਬਾ-ਖੂਬੀ ਢੰਗ ਨਾਲ ਦਰਸਾਇਆ | ਉਨ੍ਹਾਂ ਆਧੁਨਿਕ ਸਾਹਿਤ ਦੇ ਮੋਢੀ ਕਵੀ ਭਾਈ ਵੀਰ ਸਿੰਘ ਲੂ'ਤੇ ਕੀਤੀ ਡੂੰਘੀ ਖੋਜ ਨੂੰ ਹਵਾਲਿਆਂ ਸਹਿਤ ਪੇਸ਼ ਕਰਦਿਆਂ ਸਾਹਿਤ ਦੇ ਨਾਲ-ਨਾਲ ਇਤਿਹਾਸਕ ਸੰਦਰਭ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪ੍ਰਗਟਾਇਆ | ਸੁਆਲ-ਜੁਆਬ ਦੇ ਸੈਸ਼ਨ ਵਿਚ ਉਨ੍ਹਾਂ ਤਲੱਸ਼ੀਬਖਸ਼ ਉੱਤਰ ਦਿੱਤੇ | ਸਮਾਗਮ ਦੇ ਅੰਤ ਵਿਚ ਡਾ. ਇੰਦਰਜੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਸੰਸਥਾ ਵਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਆਫ਼ ਲਾਇਨ ਅਤੇ ਆਨ ਲਾਇਨ ਸੈਸ਼ਨ ਵਿਚ ਲਗਭਗ 30 ਫ਼ੈਕਲਟੀ ਮੈਂਬਰਾਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ-ਸਿਵੀਆ/ਤੱਤਲਾ/ਜੱਸਾ ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ 'ਮੇਰੀ ਰਸੋਈ ਯੋਜਨਾ' ਤਹਿਤ 150 ਲੋੜਵੰਦ ਪਰਿਵਾਰਾਂ ਨੂੰ ਡਾ: ਕੰਗ ਤੇ ਸਿੱਧੂ ਨੇ ਰਾਸ਼ਨ ਕਿੱਟਾਂ...
Ad Position 24